ਜਗਦੀਸ਼ ਫਰਿਆਦੀ ਦੀ ਰਚਨਾ ਬਾਰੇ ਚਰਚਾ
ਪੰਜਾਬੀ ਯੂਨੀਵਰਸਿਟੀ ਰੀਜਨਲ ਸੈਂਟਰ ਬਠਿੰਡਾ ਦੇ ਪੋਸਟ-ਗ੍ਰੈਜੂਏਟ ਸਟੱਡੀਜ਼ ਵਿਭਾਗ ਵੱਲੋਂ ਸਾਹਿਤ ਅਕਾਦਮੀ ਦਿੱਲੀ ਦੇ ਸਹਿਯੋਗ ਨਾਲ ਨਾਟਕਕਾਰ ਜਗਦੀਸ਼ ਫਰਿਆਦੀ ਦੇ ਜੀਵਨ ਤੇ ਰਚਨਾ ’ਤੇ ‘ਸੰਗੋਸ਼ਟੀ’ ਦਾ ਪ੍ਰਬੰਧ ਕੀਤਾ ਗਿਆ। ਉਦਘਾਟਨੀ ਸੈਸ਼ਨ ਦੀ ਅਗਵਾਈ ਵਿਭਾਗ ਮੁਖੀ ਡਾ. ਨਵਦੀਪ ਕੌਰ ਨੇ ਕਰਦਿਆਂ...
ਪੰਜਾਬੀ ਯੂਨੀਵਰਸਿਟੀ ਰੀਜਨਲ ਸੈਂਟਰ ਬਠਿੰਡਾ ਦੇ ਪੋਸਟ-ਗ੍ਰੈਜੂਏਟ ਸਟੱਡੀਜ਼ ਵਿਭਾਗ ਵੱਲੋਂ ਸਾਹਿਤ ਅਕਾਦਮੀ ਦਿੱਲੀ ਦੇ ਸਹਿਯੋਗ ਨਾਲ ਨਾਟਕਕਾਰ ਜਗਦੀਸ਼ ਫਰਿਆਦੀ ਦੇ ਜੀਵਨ ਤੇ ਰਚਨਾ ’ਤੇ ‘ਸੰਗੋਸ਼ਟੀ’ ਦਾ ਪ੍ਰਬੰਧ ਕੀਤਾ ਗਿਆ।
ਉਦਘਾਟਨੀ ਸੈਸ਼ਨ ਦੀ ਅਗਵਾਈ ਵਿਭਾਗ ਮੁਖੀ ਡਾ. ਨਵਦੀਪ ਕੌਰ ਨੇ ਕਰਦਿਆਂ ਸਮੂਹ ਮਹਿਮਾਨਾਂ ਦਾ ਸਵਾਗਤ ਕੀਤਾ। ਵਿਸ਼ੇਸ਼ ਮਹਿਮਾਨ ਡਾ. ਸ਼ਤੀਸ ਕੁਮਾਰ ਵਰਮਾ ਨੇ ਜਗਦੀਸ਼ ਫਰਿਆਦੀ ਦੀਆਂ ਕਲਾਤਮਕ ਯਾਦਾਂ ਸਾਂਝੀਆਂ ਕੀਤੀਆਂ। ਮੁੱਖ ਵਕਤਾ ਡਾ. ਕੁਲਦੀਪ ਸਿੰਘ ਦੀਪ ਨੇ ਫਰਿਆਦੀ ਦੇ ਉਪੇਰਿਆਂ ਦੇ ਮੂਲ ਸਰੋਕਾਰਾਂ ਤੇ ਉਨ੍ਹਾਂ ਦੀ ਵਿਲੱਖਣਤਾਵਾਂ ਨੂੰ ਰੋਸ਼ਨ ਕੀਤਾ।
ਸੈਮੀਨਾਰ ਦੀ ਪ੍ਰਧਾਨਗੀ ਡਾ. ਰਵੇਲ ਸਿੰਘ ਨੇ ਕੀਤੀ ਅਤੇ ਸਾਹਿਤ ਅਕਾਦਮੀ ਵੱਲੋਂ ਅਜਿਹੇ ਕਾਰਜਕਰਮਾਂ ਦੀ ਲੋੜ ’ਤੇ ਜ਼ੋਰ ਦਿੱਤਾ। ਫਰਿਆਦੀ ਦੇ ਪੁੱਤਰ ਰਾਜ ਕੁਮਾਰ ਨੇ ਵੀ ਸ਼ਮੂਲੀਅਤ ਕੀਤੀ।
ਅਕਾਦਮਿਕ ਸੈਸ਼ਨ ਦੀ ਪ੍ਰਧਾਨਗੀ ਪ੍ਰਸਿੱਧ ਰੰਗਕਰਮੀ ਕੇਵਲ ਧਾਲੀਵਾਲ ਨੇ ਕੀਤੀ। ਡਾ. ਸੰਦੀਪ ਰਾਣਾ, ਡਾ. ਸ਼ੁਸੀਲ ਕੁਮਾਰ, ਡਾ. ਗੁਰਸੇਵਕ ਲੰਬੀ ਅਤੇ ਕੀਰਤੀ ਕ੍ਰਿਪਾਲ ਨੇ ਆਪਣੇ ਖੋਜ-ਪੱਤਰ ਪੇਸ਼ ਕੀਤੇ। ਡਾਇਰੈਕਟਰ ਡਾ. ਅਮਨਦੀਪ ਸਿੰਘ ਨੇ ਸੈਮੀਨਾਰ ਦੀ ਸ਼ਲਾਘਾ ਕੀਤੀ ਤੇ ਭਵਿੱਖ ਵਿੱਚ ਹੋਰ ਅਜਿਹੇ ਕਾਰਜ ਕਰਵਾਉਣ ਦੀ ਆਸ ਪ੍ਰਗਟਾਈ।

