ਸ਼ਹਿਣਾ ’ਚ ਡੇਂਗੂ ਦਾ ਕਹਿਰ
ਕਸਬਾ ਸ਼ਹਿਣਾ ਸਮੇਤ ਇਲਾਕੇ ਦੇ ਪਿੰਡਾਂ ਵਿੱਚ ਡੇਂਗੂ ਦਾ ਕਹਿਰ ਪੂਰੇ ਜ਼ੋਰਾਂ ’ਤੇ ਹੈ। ਪ੍ਰਾਈਵੇਟ ਮੈਡੀਕਲ ਸਟੋਰਾਂ ਅਤੇ ਲੈਬੋਰਟਰੀਆਂ ਉਪਰ ਸੈੱਲਾਂ ਦੇ ਟੈਸਟ ਕਰਵਾਉਣ ਵਾਲਿਆਂ ਦੀ ਗਿਣਤੀ ਸੈਂਕੜਿਆਂ ਵਿੱਚ ਹੈ। ਪ੍ਰਾਈਵੇਟ ਡਾਕਟਰਾਂ ਕੋਲ ਹਰ ਰੋਜ਼ 20 ਤੋਂ 25 ਮਰੀਜ਼ ਡੇਂਗੂ...
Advertisement
ਕਸਬਾ ਸ਼ਹਿਣਾ ਸਮੇਤ ਇਲਾਕੇ ਦੇ ਪਿੰਡਾਂ ਵਿੱਚ ਡੇਂਗੂ ਦਾ ਕਹਿਰ ਪੂਰੇ ਜ਼ੋਰਾਂ ’ਤੇ ਹੈ। ਪ੍ਰਾਈਵੇਟ ਮੈਡੀਕਲ ਸਟੋਰਾਂ ਅਤੇ ਲੈਬੋਰਟਰੀਆਂ ਉਪਰ ਸੈੱਲਾਂ ਦੇ ਟੈਸਟ ਕਰਵਾਉਣ ਵਾਲਿਆਂ ਦੀ ਗਿਣਤੀ ਸੈਂਕੜਿਆਂ ਵਿੱਚ ਹੈ। ਪ੍ਰਾਈਵੇਟ ਡਾਕਟਰਾਂ ਕੋਲ ਹਰ ਰੋਜ਼ 20 ਤੋਂ 25 ਮਰੀਜ਼ ਡੇਂਗੂ ਤੋਂ ਪੀੜਤ ਆਉਂਦੇ ਹਨ। ਦੂਜੇ ਪਾਸੇ ਵਿਭਾਗ ਨੇ ਹਾਲੇ ਤੱਕ ਕਸਬੇ ਸ਼ਹਿਣੇ ਵਿੱਚ ਫੌਗਿੰਗ ਵੀ ਨਹੀਂ ਕੀਤੀ ਹੈ ਤੇ ਸਿਰਫ ਇੱਕ ਸਰਕਾਰੀ ਸਕੂਲ ਵਿੱਚ ਹੀ ਸਪਰੇਅ ਕਰਕੇ ਬੁੱਤਾ ਸਾਰ ਦਿੱਤਾ ਹੈ। ਸਿਹਤ ਵਿਭਾਗ ਦੇ ਸੁਪਰਵਾਈਜ਼ਰ ਜਗਦੇਵ ਸਿੰਘ ਨੇ ਦੱਸਿਆ ਕਿ ਡੇਂਗੂ ਤੋਂ ਬਚਾਅ ਲਈ ਘਰਾਂ ਵਿੱਚ ਪਏ ਪੁਰਾਣੇ ਭਾਂਡੇ, ਬੋਤਲਾਂ, ਟਾਇਰਾਂ ਆਦਿ ਵਿੱਚ ਪਾਣੀ ਨਾ ਖੜਨ ਦਿੱਤਾ ਜਾਵੇ। ਪੀੜਤ ਵਿਅਕਤੀ ਮੁਹੱਲਾ ਕਲੀਨਿਕ ਜਾਂ ਫਿਰ ਸਰਕਾਰੀ ਹਸਪਤਾਲਾਂ ’ਚ ਤੁਰੰਤ ਸੰਪਰਕ ਕਰਨ।
Advertisement
Advertisement
Advertisement
×

