ਮਿਉਂਸਿਪਲ ਕਾਮਿਆਂ ਵੱਲੋਂ ਪ੍ਰਦਰਸ਼ਨ
ਨਗਰ ਨਿਗਮ ਨਾਲ ਸਬੰਧਤ ਮਿਉਂਸਿਪਲ ਵਰਕਰ ਯੂਨੀਅਨ ਨੇ ਪ੍ਰਧਾਨ ਸਾਹਿਲ ਸ਼ਰਮਾ ਦੀ ਅਗਵਾਈ ’ਚ ਮੰਗਾਂ ਦੇ ਸਬੰਧ ਵਿੱਚ ਧਰਨਾ ਦਿੱਤਾ। ਸਰਕਾਰ ਅਤੇ ਨਿਗਮ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਕਿ ਉਨ੍ਹਾਂ ਦੀਆਂ ਮੰਗਾਂ ਮੰਨੀਆਂ ਜਾਣ। ਧਰਨਾਕਾਰੀਆਂ ਨੇ ਮੰਗ ਕੀਤੀ ਕਿ 2004...
Advertisement
ਨਗਰ ਨਿਗਮ ਨਾਲ ਸਬੰਧਤ ਮਿਉਂਸਿਪਲ ਵਰਕਰ ਯੂਨੀਅਨ ਨੇ ਪ੍ਰਧਾਨ ਸਾਹਿਲ ਸ਼ਰਮਾ ਦੀ ਅਗਵਾਈ ’ਚ ਮੰਗਾਂ ਦੇ ਸਬੰਧ ਵਿੱਚ ਧਰਨਾ ਦਿੱਤਾ। ਸਰਕਾਰ ਅਤੇ ਨਿਗਮ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਕਿ ਉਨ੍ਹਾਂ ਦੀਆਂ ਮੰਗਾਂ ਮੰਨੀਆਂ ਜਾਣ। ਧਰਨਾਕਾਰੀਆਂ ਨੇ ਮੰਗ ਕੀਤੀ ਕਿ 2004 ਤੋਂ ਬਾਅਦ ਭਰਤੀ ਹੋਏ ਕਰਮਚਾਰੀਆਂ ਲਈ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ। ਨਿਗਮ ਦੇ ਆਊਟਸੋਰਸ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਵੇ। ਰੈਗੂਲਰ ਦਰਜਾ 3 ਤੇ 4 ਕਰਮਚਾਰੀਆਂ ਨੂੰ ਬਣਦੀ ਤਰੱਕੀ ਦਿੱਤੀ ਜਾਵੇ। ਜਿਹੜੇ ਦਰਜਾ ਚਾਰ ਕਰਮਚਾਰੀਆਂ ਨੂੰ 20-25 ਸਾਲ ਸੇਵਾ ਨਿਭਾਉਂਦੇ ਹੋ ਗਏ ਹਨ, ਉਨ੍ਹ ਨੂੰ ਬਿਨ੍ਹਾਂ ਸ਼ਰਤ ਕਲਰਕ ਦੀ ਤਰੱਕੀ ਦਿੱਤੀ ਜਾਵੇ। ਮਿਉਂਸਿਪਲ ਵਰਕਰ ਯੂਨੀਅਨ ਨੂੰ ਨਿਗਮ ਦੇ ਦਫ਼ਤਰ ਵਿੱਚ ਇੱਕ ਕਮਰਾ ਅਲਾਟ ਕੀਤਾ ਜਾਵੇ।
Advertisement
Advertisement
×

