ਮਾਲਵਾ ਖੇਤਰ ਤੋਂ ਤਖ਼ਤ ਸਾਹਿਬਾਨ ਨੂੰ ਰੇਲਾਂ ਚਲਾਉਣ ਦੀ ਮੰਗ
ਮਾਲਵਾ ਖੇਤਰ ਦੇ ਲੋਕਾਂ ਵੱਲੋਂ ਤਖ਼ਤ ਸੱਚਖੰਡ ਹਜ਼ੂਰ ਸਾਹਿਬ, ਤਖ਼ਤ ਹਰਿਮੰਦਰ ਸਾਹਿਬ, ਪਟਨਾ ਸਾਹਿਬ ਦੇ ਦਰਸ਼ਨਾਂ ਲਈ ਹੋਰ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦੀ ਮੰਗ ਕੀਤੀ ਗਈ ਹੈ। ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਕੇਂਦਰ ’ਤੇ ਜ਼ੋਰ ਪਾ ਕੇ ਲੋਕਾਂ ਦੀ ਮੰਗ ਪੂਰੀ ਕਰੇ। ਉਹ ਕਿਹਾ ਕਿ ਇਹ ਇਸ ਲਈ ਜ਼ਰੂਰੀ ਹੈ ਕਿਉਂਕਿ ਕੇਂਦਰ ਵਿੱਚ ਰੇਲਵੇ ਮਹਿਕਮੇ ਦੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਪੰਜਾਬ ਨਾਲ ਸਬੰਧ ਰੱਖਦੇ ਹਨ।
ਜਥੇਦਾਰ ਸੁਖਜੀਤ ਸਿੰਘ ਬਘੌਰਾ ਨੇ ਮੰਗ ਕੀਤੀ ਕਿ ਪੰਜਾਬ ਦੀ ਸੰਗਤ ਸਦਾ ਹੀ ਹਜ਼ੂਰ ਸਾਹਿਬ ਅਤੇ ਪਟਨਾ ਸਾਹਿਬ ਦੇ ਦਰਸ਼ਨਾਂ ਜਾਂਦੀ ਹੈ ਪਰ ਰੇਲਾਂ ਦੀ ਗਿਣਤੀ ਘੱਟ ਹੋਣ ਕਾਰਨ ਸੰਗਤ ਨੂੰ ਦੋ-ਤਿੰਨ ਮਹੀਨਿਆਂ ਦਾ ਇੰਤਜ਼ਾਰ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਨਾਂਦੇੜ ਡਿਵੀਜ਼ਨਲ ਮਹਾਰਾਸ਼ਟਰ ਸਰਕਾਰ ਵੱਲੋਂ ਸੱਚਖੰਡ ਐਕਸਪ੍ਰੈੱਸ ਟਰੇਨ ਚਲਾਈ ਗਈ ਹੈ, ਇਸ ਦੀ ਤਰਜ਼ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਤੋਂ ਪੰਜਾਬ ਵਿੱਚੋਂ ਵੀ ਅਤੇ ਫ਼ਿਰੋਜ਼ਪੁਰ ਡਿਵੀਜ਼ਨ ਤੋਂ ਵੀ ਸੰਗਤ ਦੀ ਮੰਗ ਅਨੁਸਾਰ ਹਜ਼ੂਰ ਸਾਹਿਬ ਅਤੇ ਤਖ਼ਤ ਹਰਿਮੰਦਰ ਸਾਹਿਬ ਤੇ ਪਟਨਾ ਸਾਹਿਬ ਨੂੰ ਹਰ ਰੋਜ਼ ਇੱਕ ਰੇਲ ਚਲਵਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੋ ਟਾਈਮ ਗੰਗਾਨਗਰ ਤੋਂ ਹਜ਼ੂਰ ਸਾਹਿਬ ਨੂੰ ਹਫ਼ਤੇ ਵਿੱਚ ਤਿੰਨ ਦਿਨ ਚੱਲਦੇ ਹਨ, ਉਨ੍ਹਾਂ ਨੂੰ ਰੈਗੂਲਰ ਚਲਾਇਆ ਜਾਵੇ। ਦੋ ਟਾਈਮ ਵਾਇਆ ਪਟਿਆਲਾ ਕੀਤੇ ਜਾਣ ਅਤੇ ਅੰਮ੍ਰਿਤਸਰ ਤੋਂ ਹਫ਼ਤਾਵਾਰੀ ਟਰੇਨ ਨੂੰ ਵੀ ਰੈਗੂਲਰ ਚਲਾਇਆ ਜਾਵੇ ਅਤੇ ਵਾਇਆ ਪਟਿਆਲਾ ਚੱਲਣੀ ਚਾਹੀਦੀ ਹੈ।