ਨਾਜਾਇਜ਼ ਕਬਜ਼ੇ ਹਟਾਉਣ ਦੀ ਮੰਗ
ਬਲਾਕ ਸ਼ਹਿਣਾ ਦੇ ਪਿੰਡ ਉਗੋਕੇ ਦੇ ਲੋਕਾਂ ਨੇ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਸ਼ਹਿਣਾ ਨੂੰ ਮੰਗ ਪੱਤਰ ਦੇ ਕੇ ਪਿੰਡ ’ਚ ਪੰਚਾਇਤੀ ਥਾਵਾਂ ’ਤੇ ਨਾਜ਼ਾਇਜ ਕਬਜ਼ੇ ਹਟਾਉਣ ਦੀ ਮੰਗ ਕੀਤੀ ਹੈ। ਪਿੰਡ ਉਗੋਕੇ ਵਾਸੀ ਨੱਥਾ ਸਿੰਘ ਨੇ ਦਿੱਤੇ ਮੰਗ ਪੱਤਰ...
Advertisement
ਬਲਾਕ ਸ਼ਹਿਣਾ ਦੇ ਪਿੰਡ ਉਗੋਕੇ ਦੇ ਲੋਕਾਂ ਨੇ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਸ਼ਹਿਣਾ ਨੂੰ ਮੰਗ ਪੱਤਰ ਦੇ ਕੇ ਪਿੰਡ ’ਚ ਪੰਚਾਇਤੀ ਥਾਵਾਂ ’ਤੇ ਨਾਜ਼ਾਇਜ ਕਬਜ਼ੇ ਹਟਾਉਣ ਦੀ ਮੰਗ ਕੀਤੀ ਹੈ। ਪਿੰਡ ਉਗੋਕੇ ਵਾਸੀ ਨੱਥਾ ਸਿੰਘ ਨੇ ਦਿੱਤੇ ਮੰਗ ਪੱਤਰ ਵਿੱਚ ਦੱਸਿਆ ਕਿ ਵਾਟਰ ਵਰਕਸ ਦੇ ਨਜ਼ਦੀਕ ਜੋ ਕਲੋਨੀਆਂ ਕੱਟੀਆਂ ਹਨ, ਉਨ੍ਹਾਂ ਵਿੱਚ ਕੁਝ ਪੰਚਾਇਤੀ ਥਾਵਾਂ ’ਤੇ ਲੋਕ ਕਬਜ਼ਾ ਕਰੀਂ ਬੈਠੇ ਹਨ। ਵਾਰ-ਵਾਰ ਕਹਿਣ ’ਤੇ ਵੀ ਰਾਹ ਨਹੀਂ ਛੱਡਿਆ ਜਾ ਰਿਹਾ ਹੈ। ਉਸੇ ਰਸਤੇ ’ਤੇ ਸਾਡੇ ਖੇਤ ਆਉਂਦੇ ਹਨ ਅਤੇ ਆਉਣ-ਜਾਣ ਦੀ ਸਮੱਸਿਆ ਆਉਂਦੀ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਪੰਚਾਇਤੀ ਰਸਤਾ ਖਾਲੀ ਕਰਵਾਇਆ ਜਾਵੇ।
Advertisement
Advertisement
×