ਸ਼ੈੈੱਲਰਾਂ ’ਚ ਬਰਾਬਰ ਝੋਨਾ ਰੱਖਣ ਦੀ ਮੰਗ
ਤਪਾ ਦੇ ਸ਼ੈੱਲਰ ਮਾਲਕਾਂ ਨੇ ਹਰ ਸ਼ੈੱਲਰ ’ਚ ਬਰਾਬਰ ਝੋਨਾ ਸਟੋਰ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਐਤਕੀਂ ਹੜ੍ਹਾਂ ਅਤੇ ਮੀਂਹਾਂ ਦੀ ਮਾਰ ਕਾਰਨ ਝੋਨੇ ਦੀ ਕਾਫ਼ੀ ਫ਼ਸਲ ਨੁਕਸਾਨੀ ਗਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ...
ਤਪਾ ਦੇ ਸ਼ੈੱਲਰ ਮਾਲਕਾਂ ਨੇ ਹਰ ਸ਼ੈੱਲਰ ’ਚ ਬਰਾਬਰ ਝੋਨਾ ਸਟੋਰ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਐਤਕੀਂ ਹੜ੍ਹਾਂ ਅਤੇ ਮੀਂਹਾਂ ਦੀ ਮਾਰ ਕਾਰਨ ਝੋਨੇ ਦੀ ਕਾਫ਼ੀ ਫ਼ਸਲ ਨੁਕਸਾਨੀ ਗਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰ ਝਾੜ ਅੰਦਾਜ਼ਨ 10-15 ਗੱਟੇ ਘੱਟ ਝਾੜ ਨਿਕਲਿਆ ਹੈ। ਸ਼ੈੱਲਰ ਐਸੋੋਏਸ਼ਨ ਦੇ ਪ੍ਰਧਾਨ ਸੰਜੀਵ ਕੁਮਾਰ ਟਾਂਡਾ ਨੇ ਕਿਹਾ ਕਿ ਇਸ ਕੁਦਰਤੀ ਆਫ਼ਤ ਦੀ ਮਾਰ ਸ਼ੈੱਲਰ ਮਾਲਕਾਂ ਨੂੰ ਵੀ ਝੱਲਣੀ ਪੈ ਰਹੀ ਹੈ। ਉਨ੍ਹਾਂ ਦੱਸਿਆ ਕਿ ਤਪਾ ਵਿੱਚ 103 ਸ਼ੈੱਲਰ ਹਨ ਅਤੇ ਹਰੇਕ ਸ਼ੈੱਲਰ ’ਚ ਲਗਪਗ 50 ਹਜ਼ਾਰ ਗੱਟਾ ਮਿਲਿੰਗ ਲਈ ਸਟੋਰ ਕਰਵਾਇਆ ਜਾਂਦਾ ਰਿਹਾ ਹੈ ਪਰ ਇਸ ਵਾਰ ਘੱਟ ਝਾੜ ਦੇ ਮੱਦੇਨਜ਼ਰ ਸ਼ੈੱਲਰਾਂ ਵਿੱਚ ਵੀ ਦਸ ਫ਼ੀਸਦ ਝੋਨਾ ਪਹਿਲਾਂ ਨਾਲੋਂ ਘੱਟ ਸਟੋਰ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਉਹ ਆੜ੍ਹਤੀਏ ਜਿਨ੍ਹਾਂ ਦੇ ਆਪਣੇ ਸ਼ੈੱਲਰ ਹਨ ਉਹ ਆਪਣੀਆਂ ਦੁਕਾਨਾਂ ’ਤੇ ਆਇਆ ਝੋਨਾ ਸਿੱਧਾ ਆਪਣੇ ਸ਼ੈੱਲਰਾਂ ਵਿੱਚ ਭੇਜ ਰਹੇ ਹਨ ਜਿਸ ਕਾਰਨ ਬਾਕੀ ਸ਼ੈੱਲਰ ਜਿਹੜੇ ਆੜ੍ਹਤੀਏ ਨਹੀਂ ਹਨ ਉਨ੍ਹਾਂ ਸ਼ੈੱਲਰਾਂ ਵਿੱਚ ਮਿਲਿੰਗ ਲਈ ਝੋਨਾ ਬਹੁਤ ਘੱਟ ਸਟੋਰ ਹੋਵੇਗਾ ਅਤੇ ਉਨ੍ਹਾਂ ਨੂੰ ਖਰਚਾ ਵੱਧ ਤੇ ਲਾਭ ਘੱਟ ਮਿਲੇਗਾ। ਉਨ੍ਹਾਂ ਕਿਹਾ ਕਿ ਤਪਾ ਦੇ ਸਾਰੇ ਸ਼ੈੱਲਰ ਵਿੱਚ ਅਜਿਹਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਸਾਰਿਆਂ ਦੇ ਬਰਾਬਰ ਦਾ ਝੋਨਾ ਲੱਗੇ। ਉਨ੍ਹਾਂ ਹਾਈ ਕੋਰਟ ਜਾਣ ਦੀ ਧਮਕੀ ਦਿੱਤੀ।

