ਮੰਗਾਂ ਸਬੰਧੀ ਵਫ਼ਦ ਵਿਧਾਇਕ ਨੂੰ ਮਿਲਿਆ
ਗੁਰੂਹਰਸਹਾਏ: ਮਾਸਟਰ ਕੇਡਰ ਤੇ ਲੈਕਚਰਾਰ ਦੀਆਂ ਮੰਗਾਂ ਸਬੰਧੀ ਪ੍ਰਧਾਨ ਜਸਵੰਤ ਘੁਬਾਇਆ ਦੀ ਅਗਵਾਈ ਵਿੱਚ ਹੇਠ ਆਗੂਆਂ ਨੇ ਸਾਬਕਾ ਮੰਤਰੀ ਫੌਜਾ ਸਿੰਘ ਸਰਾਰੀ ਨੂੰ ਜਾਣੂ ਕਰਵਾਇਆ। ਆਗੂਆਂ ਨੇ ਆਖਿਆ ਕਿ ਪੰਜਾਬ ਵਿੱਚ ਮਾਸਟਰ ਕੇਡਰ ਦੀਆਂ 12000 ਹਜ਼ਾਰ ਅਤੇ ਲੈਕਚਰਾਰ ਦੀਆਂ ਵੀ...
Advertisement
ਗੁਰੂਹਰਸਹਾਏ: ਮਾਸਟਰ ਕੇਡਰ ਤੇ ਲੈਕਚਰਾਰ ਦੀਆਂ ਮੰਗਾਂ ਸਬੰਧੀ ਪ੍ਰਧਾਨ ਜਸਵੰਤ ਘੁਬਾਇਆ ਦੀ ਅਗਵਾਈ ਵਿੱਚ ਹੇਠ ਆਗੂਆਂ ਨੇ ਸਾਬਕਾ ਮੰਤਰੀ ਫੌਜਾ ਸਿੰਘ ਸਰਾਰੀ ਨੂੰ ਜਾਣੂ ਕਰਵਾਇਆ। ਆਗੂਆਂ ਨੇ ਆਖਿਆ ਕਿ ਪੰਜਾਬ ਵਿੱਚ ਮਾਸਟਰ ਕੇਡਰ ਦੀਆਂ 12000 ਹਜ਼ਾਰ ਅਤੇ ਲੈਕਚਰਾਰ ਦੀਆਂ ਵੀ ਕਾਫੀ ਅਸਾਮੀਆਂ ਖਾਲੀ ਹਨ ਪਰ ਸਰਕਾਰ ਨੇ ਸਿੱਖਿਆ ਵਿਭਾਗ ਵਿੱਚ ਕੋਈ ਭਰਤੀ ਨਹੀਂ ਕੀਤੀ। ਇਸ ਮੌਕੇ ਫੌਜਾ ਸਿੰਘ ਸਰਾਰੀ ਨੇ ਭਰੋਸਾ ਦਿੱਤਾ ਕਿ ਉਕਤ ਮੰਗਾਂ ਆਗਾਮੀ ਵਿਧਾਨ ਸਭਾ ਇਜਲਾਸ ਵਿੱਚ ਚੁੱਕੀਆਂ ਜਾਣਗੀਆਂ| ਇਸ ਮੌਕੇ ਕੁਲਦੀਪ ਵਿਲਾਸਰਾ, ਹਰਪ੍ਰੀਤ ਸਿੰਘ, ਦਲੀਪ ਕੌਰ, ਸੰਜੀਵ, ਧੀਰਜ ਤੇ ਸੰਦੀਪ ਮਜੂਦ ਸਨ| -ਪੱਤਰ ਪ੍ਰੇਰਕ
Advertisement
Advertisement
×