ਦੀਪਕ ਜੈਤੋਈ ਮੰਚ ਵੱਲੋਂ ਤਰਸੇਮ ਨਰੂਲਾ ਨਾਲ ਰੂਬਰੂ
ਦੀਪਕ ਜੈਤੋਈ ਮੰਚ ਜੈਤੋ ਵੱਲੋਂ ਪੰਜਾਬੀ ਦੇ ਪ੍ਰਸਿੱਧ ਲੇਖਕ ਪ੍ਰੋ. ਤਰਸੇਮ ਨਰੂਲਾ ਨਾਲ ਇੱਥੇ ਕਰਵਾਏ ਰੂਬਰੂ ਸਗਾਮਮ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਮੰਚ ਦੇ ਜਨਰਲ ਸਕੱਤਰ ਸੁੰਦਰ ਸਿੰਘ ਬਾਜਾਖਾਨਾ ਦੇ ਸਵਾਗਤੀ ਸ਼ਬਦਾਂ ਨਾਲ ਹੋਈ। ਉਨ੍ਹਾਂ ਪ੍ਰੋ. ਨਰੂਲਾ ਦੀ ਸ਼ਖ਼ਸੀਅਤ ਬਾਰੇ ਹਾਜ਼ਰੀਨ ਨਾਲ ਆਪਣੀ ਜਾਣਕਾਰੀ ਵੀ ਸਾਂਝੀ ਕੀਤੀ। ਉਪਰੰਤ ਸ੍ਰੀ ਨਰੂਲਾ ਨੇ ਆਪਣੇ ਜੀਵਨ ਅਤੇ ਸਾਹਿਤਕ ਸਫ਼ਰ ਬਾਰੇ ਵਿਸਥਾਰ ਵਿੱਚ ਚਰਚਾ ਕਰਦਿਆਂ ਕਿਹਾ ਕਿ ‘ਚੰਗੀਆਂ ਕਿਤਾਬਾਂ ਜ਼ਿੰਦਗੀ ਬਦਲ ਦਿੰਦੀਆਂ ਹਨ ਅਤੇ ਕਿਤਾਬਾਂ ਨੇ ਹੀ ਮੈਨੂੰ ਸਹਿਣਸ਼ੀਲਤਾ ਸਿਖਾਈ ਹੈ’। ਉੱਘੇ ਚਿੰਤਕ ਵਾਸਦੇਵ ਸ਼ਰਮਾ ਨੇ ਕਿਹਾ ਕਿ ਸਾਹਿਤਕਾਰ ਆਪਣੀਆਂ ਲਿਖ਼ਤਾਂ ਨਾਲ ਸਮਾਜ ਨੂੰ ਸੋਹਣਾ ਅਤੇ ਪਿਆਰਾ ਬਣਾਉਂਦੇ ਹਨ। ਉਨ੍ਹਾਂ ਹਰ ਛੋਟੇ-ਵੱਡੇ ਨੂੰ ਪੁਸਤਕਾਂ ਪੜ੍ਹਨ ਦਾ ਸੁਨੇਹਾ ਦਿੰਦਿਆਂ, ਪੜ੍ਹਨ ਯੋਗ ਬਿਹਤਰੀਨ ਕਿਤਾਬਾਂ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ।
ਸਮਾਗਮ ਦੌਰਾਨ ਦੌਲਤ ਸਿੰਘ ਅਨਪੜ੍ਹ, ਨੇਕ ਰੁਪਾਣਾ, ਹਰਭਗਵਾਨ ਕਰੀਰਵਾਲੀ, ਨੈਣਪਾਲ ਮਾਨ, ਮਲਕੀਤ ਕਿੱਟੀ, ਜਸਵੀਰ ਰਾਮੂੰਵਾਲਾ, ਐਸ ਕੇ ਗੋਇਲ, ਦਲੀਪ ਸਿੰਘ ਚੈਨਾ, ਸੁਰਿੰਦਰ ਲੂੰਬਾ ਅਤੇ ਸਿਕੰਦਰ ਮਾਨਵ ਨੇ ਆਪਣੀਆਂ ਮੌਲਿਕ ਕਾਵਿ ਰਚਨਾਵਾਂ ਪੜ੍ਹੀਆਂ। ਗਾਇਕ ਨਿਰਮਲ ਨਿਮਾਣਾ ਨੇ ਪ੍ਰੋ. ਤਰਸੇਮ ਨਰੂਲਾ ਦੀਆਂ ਰਚਨਾਵਾਂ ਦਾ ਗਾਇਣ ਕੀਤਾ। ਸਮਾਗਮ ਦੀ ਪ੍ਰਧਾਨਗੀ ਪ੍ਰਿੰਸੀਪਲ ਸਾਧੂ ਰਾਮ ਸ਼ਰਮਾ, ਵਾਸਦੇਵ ਸ਼ਰਮਾ, ਪ੍ਰੋ. ਤਰਸੇਮ ਨਰੂਲਾ ਅਤੇ ਸੁਰਿੰਦਰਪਾਲ ਸਿੰਘ ਝੱਖੜਵਾਲਾ ਨੇ ਕੀਤੀ। ਮੰਚ ਵੱਲੋਂ ਪ੍ਰੋ. ਤਰਸੇਮ ਨਰੂਲਾ ਨੂੰ ਸਨਮਾਨ ਪੱਤਰ ਅਤੇ ਸ਼ਾਲ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਨ ਹਰਮੇਲ ਪਰੀਤ ਨੇ ਕੀਤਾ। ਇਸ ਮੌਕੇ ਮੰਗਤ ਸ਼ਰਮਾ, ਰਾਮ ਦਿਆਲ ਸਿੰਘ ਸੇਖੋਂ, ਬਲਜਿੰਦਰ ਸਿੰਘ ਬਰਾੜ, ਗੁਰਮੀਤ ਸਿੰਘ ਬਰਾੜ, ਜਸਵਿੰਦਰ ਸੰਘ ਜੋਨੀ, ਹਰਸੰਗੀਤ ਸਿੰਘ ਹੈਪੀ, ਨਰਿੰਦਰ ਸਿੰਘ, ਅੰਗਰੇਜ਼ ਸਿੰਘ, ਹਰਜਿੰਦਰ ਢਿੱਲੋਂ, ਅੰਮ੍ਰਿਤਪਾਲ ਸਿੰਘ, ਪੂਰਨ ਸਿੰਘ, ਕਰਮਜੀਤ ਸਿੰਘ ਆਦਿ ਹਾਜ਼ਰ ਸਨ।