ਡੀਸੀ ਵੱਲੋਂ ਮਾਨਸਾ ’ਚ ਬਿਰਧ ਆਸ਼ਰਮ ਦਾ ਜਾਇਜ਼ਾ
ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਰਮਦਿੱਤੇਵਾਲਾ ਕੈਂਚੀਆਂ ਵਿੱਚ ਬਣੇ 72 ਬਿਸਤਰਿਆਂ ਵਾਲੇ ਬਿਰਧ ਆਸ਼ਰਮ ਦਾ ਦੌਰਾ ਕਰਕੇ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਇਹ ਬਿਰਧ ਆਸ਼ਰਮ ਬਣਕੇ ਤਿਆਰ ਹੋ ਚੁੱਕਾ ਹੈ, ਜਿਸ ਦਾ ਜਲਦ ਉਦਘਾਟਨ ਕੀਤਾ ਜਾਵੇਗਾ। ਉਨ੍ਹਾਂ ਕਿ ਜੋ ਵੀ...
Advertisement
ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਰਮਦਿੱਤੇਵਾਲਾ ਕੈਂਚੀਆਂ ਵਿੱਚ ਬਣੇ 72 ਬਿਸਤਰਿਆਂ ਵਾਲੇ ਬਿਰਧ ਆਸ਼ਰਮ ਦਾ ਦੌਰਾ ਕਰਕੇ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਇਹ ਬਿਰਧ ਆਸ਼ਰਮ ਬਣਕੇ ਤਿਆਰ ਹੋ ਚੁੱਕਾ ਹੈ, ਜਿਸ ਦਾ ਜਲਦ ਉਦਘਾਟਨ ਕੀਤਾ ਜਾਵੇਗਾ। ਉਨ੍ਹਾਂ ਕਿ ਜੋ ਵੀ ਲੋੜਵੰਦ ਬਜ਼ੁਰਗ ਬਿਰਧ ਆਸ਼ਰਮ ਵਿੱਚ ਰਹਿਣਾ ਚਾਹੁੰਦੇ ਹਨ, ਉਹ ਆਪਣਾ ਆਧਾਰ ਕਾਰਡ ਲੈਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਮਰਾ ਨੰਬਰ 12 ਵਿਖੇ ਆਕੇ ਮਿਲ ਸਕਦੇ ਹਨ ਜਾਂ ਬਲਾਕ ਪੱਧਰ ’ਤੇ ਕੋਈ ਵੀ ਬਜ਼ੁਰਗ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਨਾਲ ਵੀ ਤਾਲਮੇਲ ਕਰ ਸਕਦਾ ਹੈ। ਇਸ ਮੌਕੇ ਡਾ. ਗੁਰਲੀਨ ਕੌਰ, ਲਵਲੀਨ ਕੌਰ ਬੜਿੰਗ ਤੇ ਹੋਰ ਮੌਜੂਦ ਸਨ।
Advertisement
Advertisement
×