ਡੀਸੀ ਨੇ ਕੋਰਸ ਪੂਰਾ ਵਾਲੀਆਂ ਲੜਕੀਆਂ ਨੂੰ ਸਰਟੀਫਿਕੇਟ ਵੰਡੇ
ਸਟੇਟ ਬੈਂਕ ਆਫ ਇੰਡੀਆ ਤੇ ਭਾਰਤ ਸਰਕਾਰ ਵੱਲੋਂ ਚਲਾਏ ਜਾ ਰਹੇ ਪੇਂਡੂ ਸਵੈ-ਰੁਜ਼ਗਾਰ ਸਿਖਲਾਈ ਸੰਸਥਾਨ ਪਿੰਡ ਚੁਕੇਰੀਆਂ (ਮਾਨਸਾ) ਵਿਖੇ 35 ਦਿਨ ਦੀ ਬਿਊਟੀ ਪਾਰਲਰ ਦੀ ਟ੍ਰੇਨਿੰਗ ਦੀ ਸਮਾਪਤੀ ’ਤੇ ਡੀਸੀ ਕੁਲਵੰਤ ਸਿੰਘ ਵੱਲੋਂ ਸਿਖਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਗਏ। ਡਿਪਟੀ ਕਮਿਸ਼ਨਰ...
Advertisement
ਸਟੇਟ ਬੈਂਕ ਆਫ ਇੰਡੀਆ ਤੇ ਭਾਰਤ ਸਰਕਾਰ ਵੱਲੋਂ ਚਲਾਏ ਜਾ ਰਹੇ ਪੇਂਡੂ ਸਵੈ-ਰੁਜ਼ਗਾਰ ਸਿਖਲਾਈ ਸੰਸਥਾਨ ਪਿੰਡ ਚੁਕੇਰੀਆਂ (ਮਾਨਸਾ) ਵਿਖੇ 35 ਦਿਨ ਦੀ ਬਿਊਟੀ ਪਾਰਲਰ ਦੀ ਟ੍ਰੇਨਿੰਗ ਦੀ ਸਮਾਪਤੀ ’ਤੇ ਡੀਸੀ ਕੁਲਵੰਤ ਸਿੰਘ ਵੱਲੋਂ ਸਿਖਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਗਏ। ਡਿਪਟੀ ਕਮਿਸ਼ਨਰ ਨੇ ਸਿਖਿਆਰਥੀਆਂ ਨੂੰ ਇਸ ਹੁਨਰ ਦਾ ਲਾਭ ਲੈ ਕੇ ਆਪਣਾ ਰੁਜ਼ਗਾਰ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ ਤਾਂ ਜੋ ਉਹ ਆਰਥਿਕ ਪੱਖੋਂ ਮਜ਼ਬੂਤ ਬਣ ਸਕਣ। ਇਸ ਤੋਂ ਬਾਅਦ ਸਟਾਫ ਨੇ ਬੱਚਿਆਂ ਨੂੰ ਮੁਦਰਾ ਲੋਨ ਬਾਰੇ ਜਾਣਕਾਰੀ ਦਿੱਤੀ ਅਤੇ ਹੋਰ ਬੈਕ ਦੀਆ ਸਕੀਮਾਂ ਬਾਰੇ ਜਾਣੂ ਕਰਵਾਇਆ। ਇਸ ਮੌਕੇ ਹਰਲੀਨ ਕੌਰ, ਡਾਇਰੈਕਟਰ ਆਰ. ਸੇਟੀ, ਸਰਬਜੀਤ ਕੌਰ, ਦਲੀਪ ਕੁਮਾਰ ਵੀ ਮੌਜੂਦ ਸਨ।
Advertisement
Advertisement
×