ਸੰਤ ਮਹੇਸ਼ ਮੁਨੀ ਕਾਲਜ 'ਚ ਸੱਭਿਆਚਾਰ ਸਮਾਗਮ
ਸੰਤ ਮਹੇਸ਼ ਮੁਨੀ ਜੀ ਗਰਲਜ ਕਾਲਜ ਤੇ ਸਕੂਲ ਭਗਤਾ ਭਾਈ ਵਿਚ ਕੰਟਰੋਲਰ ਇੰਦਰਪਾਲ ਕੌਰ ਦਿਓਲ ਦੀ ਅਗਵਾਈ ਹੇਠ ਤੀਆਂ ਮਨਾਈਆਂ ਗਈਆਂ। ਇਸ ਮੌਕੇ ਕਾਲਜ ਕੈਂਪਸ ਨੂੰ ਚਰਖਿਆਂ, ਮੰਜਿਆਂ, ਪੁਰਾਣੇ ਭਾਂਡਿਆਂ, ਫੁਲਕਾਰੀਆਂ ਤੇ ਕਢਾਈ ਵਾਲੀਆਂ ਚਾਦਰਾਂ ਨਾਲ ਵਿਸ਼ੇਸ਼ ਤੌਰ 'ਤੇ ਸਜਾਇਆ...
Advertisement
ਸੰਤ ਮਹੇਸ਼ ਮੁਨੀ ਜੀ ਗਰਲਜ ਕਾਲਜ ਤੇ ਸਕੂਲ ਭਗਤਾ ਭਾਈ ਵਿਚ ਕੰਟਰੋਲਰ ਇੰਦਰਪਾਲ ਕੌਰ ਦਿਓਲ ਦੀ ਅਗਵਾਈ ਹੇਠ ਤੀਆਂ ਮਨਾਈਆਂ ਗਈਆਂ। ਇਸ ਮੌਕੇ ਕਾਲਜ ਕੈਂਪਸ ਨੂੰ ਚਰਖਿਆਂ, ਮੰਜਿਆਂ, ਪੁਰਾਣੇ ਭਾਂਡਿਆਂ, ਫੁਲਕਾਰੀਆਂ ਤੇ ਕਢਾਈ ਵਾਲੀਆਂ ਚਾਦਰਾਂ ਨਾਲ ਵਿਸ਼ੇਸ਼ ਤੌਰ 'ਤੇ ਸਜਾਇਆ ਗਿਆ। ਵਿਦਿਆਰਥਣਾਂ ਨੇ ਗਿੱਧਾ, ਗੀਤ ਤੇ ਲੋਕ ਗੀਤ ਗਾ ਕੇ ਵਿਰਸੇ ਦੀ ਝਲਕ ਪੇਸ਼ ਕੀਤੀ ਗਈ। ਕੰਟਰੋਲਰ ਇੰਦਰਪਾਲ ਕੌਰ ਦਿਉਲ ਨੇ ਤੀਆਂ ਦੇ ਤਿਉਹਾਰ ਬਾਰੇ ਜਾਣਕਾਰੀ ਦਿੰਦਿਆਂ ਵਿਦਿਆਰਥਣਾਂ ਨੂੰ ਆਪਣੇ ਅਮੀਰ ਵਿਰਸੇ ਨਾਲ ਜੁੜੇ ਰਹਿਣ ਲਈ ਕਿਹਾ। ਵਿਦਿਆਰਥਣਾਂ ਲਈ ਖਾਣ-ਪੀਣ ਦੀਆਂ ਸਟਾਲਾਂ ਲਗਾਈਆਂ ਗਈਆਂ। ਇਸ ਮੌਕੇ ਜਗਜੀਤ ਕੌਰ, ਮਨਦੀਪ ਕੌਰ, ਗੁਰਪ੍ਰੀਤ ਕੌਰ, ਰਮਨਦੀਪ ਸ਼ਰਮਾ, ਦਵਿੰਦਰ ਕੌਰ ਤੇ ਅਮਨਦੀਪ ਕੌਰ ਹਾਜ਼ਰ ਸਨ।
Advertisement
Advertisement
×