ਨਹਿਰ ਟੁੱਟਣ ਕਾਰਨ ਫ਼ਸਲ ਡੁੱਬੀ
ਨਹਿਰਾਨਾ ਹੈੱਡ ਤੋਂ ਰਾਜਸਥਾਨ ਨੂੰ ਜਾਣ ਵਾਲੀ ਨੋਹਰ ਫੀਡਰ ਨਹਿਰ ਅੱਜ ਸ਼ਾਮ ਨੂੰ ਪਿੰਡ ਮਾਖੋਸਰਾਨੀ ਨੇੜੇ ਟੁੱਟ ਗਈ। ਨਹਿਰ ਟੁੱਟਣ ਕਾਰਨ ਪਿੰਡ ਮਾਖੋਸਰਾਨੀ, ਦੜਬਾ ਕਲਾਂ ਅਤੇ ਨਾਹਰਾਂਵਾਲੀ ਦੀ 300 ਏਕੜ ਜ਼ਮੀਨ ਵਿੱਚ ਖੜ੍ਹਪ ਫਸਲ ਪਾਣੀ ਵਿੱਚ ਡੁੱਬ ਗਈ। ਇਸ ਨਾਲ...
Advertisement
ਨਹਿਰਾਨਾ ਹੈੱਡ ਤੋਂ ਰਾਜਸਥਾਨ ਨੂੰ ਜਾਣ ਵਾਲੀ ਨੋਹਰ ਫੀਡਰ ਨਹਿਰ ਅੱਜ ਸ਼ਾਮ ਨੂੰ ਪਿੰਡ ਮਾਖੋਸਰਾਨੀ ਨੇੜੇ ਟੁੱਟ ਗਈ। ਨਹਿਰ ਟੁੱਟਣ ਕਾਰਨ ਪਿੰਡ ਮਾਖੋਸਰਾਨੀ, ਦੜਬਾ ਕਲਾਂ ਅਤੇ ਨਾਹਰਾਂਵਾਲੀ ਦੀ 300 ਏਕੜ ਜ਼ਮੀਨ ਵਿੱਚ ਖੜ੍ਹਪ ਫਸਲ ਪਾਣੀ ਵਿੱਚ ਡੁੱਬ ਗਈ। ਇਸ ਨਾਲ ਕਪਾਹ ਅਤੇ ਝੋਨੇ ਦੀ ਫ਼ਸਲ ਨੂੰ ਨੁਕਸਾਨ ਪਹੁੰਚਿਆ ਹੈ। ਨਹਿਰ ਟੁੱਟਣ ਦੀ ਸੂਚਨਾ ਮਿਲਣ ‘ਤੇ ਸਿੰਜਾਈ ਵਿਭਾਗ ਦੇ ਐਸਡੀਓ ਹਰਦੀਪ ਸਿੰਘ ਮੌਕੇ ‘ਤੇ ਪਹੁੰਚੇ। ਇਸ ਤੋਂ ਬਾਅਦ ਨਹਿਰਾਨਾ ਹੈੱਡ ਤੋਂ ਨਹਿਰ ਬੰਦ ਕੀਤੀ ਗਈ। ਨਹਿਰ ਵਿੱਚ ਲਗਭਗ ਸੌ ਫੁੱਟ ਦਾ ਪਾੜ ਪੈ ਗਿਆ। ਜ਼ਿਆਦਾ ਪਾੜ ਕਾਰਨ ਪਾਣੀ ਤੇਜ਼ੀ ਨਾਲ ਖੇਤਾਂ ਵੱਲ ਵਧਣ ਲੱਗਾ ਸੀ।
Advertisement
Advertisement
×