ਪੱਤਰ ਪ੍ਰੇਰਕ
ਮਾਨਸਾ, 9 ਜੂਨ
ਪੰਜਾਬ ਕ੍ਰਿਕਟ ਐਸੋਸੀਏਸ਼ਨ ਮੁਹਾਲੀ ਵੱਲੋਂ ਕਰਵਾਈ ਜਾ ਰਹੀ ਅੰਡਰ-23 (ਮੁੰਡੇ) ਇੱਕ ਦਿਨਾਂ ਟੂਰਨਾਮੈਂਟ ਤਹਿਤ ਮਾਨਸਾ ਅਤੇ ਸੰਗਰੂਰ ਦੀਆਂ ਟੀਮਾਂ ਵਿਚਕਾਰ ਮੈਚ ਖੇਡਿਆ ਗਿਆ।
ਜ਼ਿਲ੍ਹਾ ਕਿਕਟ ਐਸੋਸੀਏਸ਼ਨ ਮਾਨਸਾ ਦੇ ਸੈਕਟਰੀ ਰਾਜਪ੍ਰੀਤ ਸਿੰਘ ਨੇ ਦੱਸਿਆ ਕਿ ਮਾਨਸਾ ਟੀਮ ਦੇ ਕਪਤਾਨ ਪੁਖਰਾਜਦੀਪ ਸਿੰਘ ਧਾਲੀਵਾਲ ਨੇ ਟਾਸ ਜਿੱਤ ਕੇ ਪਹਿਲਾ ਬੱਲੇਬਾਜ਼ੀ ਦਾ ਫ਼ੈਸਲਾ ਲਿਆ। ਮਾਨਸਾ ਦੀ ਟੀਮ ਨੇ 50 ਓਵਰਾਂ ਵਿੱਚ 277 ਰਨ ਬਣਾਏ। ਅਕਿਤਿਆ ਬਲਾਨਾ 76, ਦੇਪਿੰਦਰ ਚੀਮਾ 50, ਅਮਰੋਜ ਨੇ 45 ਰਨ ਬਣਾਏ। ਸੰਗਰੂਰ ਦੇ ਏਕਮਪ੍ਰੀਤ ਨੇ 55 ਰਨ ਦੇਕੇ 4 ਵਿਕਟਾਂ ਪ੍ਰਾਪਤ ਕੀਤੀਆਂ। ਜਵਾਬ ਵਿੱਚ ਸੰਗਰੂਰ ਦੀ ਟਾਮ 182 ਰਨ ’ਤੇ ਆਊਟ ਹੋ ਗਈ। ਮਾਨਸਾ ਨੇ ਇਹ ਮੈਚ 95 ਰਨ ਨਾਲ ਜਿੱਤਿਆ। ਮਾਨਸਾ ਦੇ ਇਮਰੋਜ਼ ਨੇ 5 ਵਿਕਟਾਂ, ਸ਼ਰਨਪ੍ਰੀਤ ਨੇ 2 ਵਿਕਟਾਂ ਪ੍ਰਾਪਤ ਕੀਤੀਆਂ। ਹੁਣ ਮਾਨਸਾ ਦਾ ਮੈਚ ਬਠਿੰਡਾ ਨੇ ਕੁਆਰਟਰ ਫਾਈਨਲ ਖੇਡੇਗੀ।
ਇਸ ਮੌਕੇ ਜਤਿੰਦਰ ਆਗਰਾ, ਜਗਮੋਹਨ ਸਿੰਘ ਧਾਲੀਵਾਲ, ਕੋਚ ਵਿਨੇਪਾਲ ਗਿੱਲ, ਰਾਜਦੀਪ ਝੱਬਰ, ਭਗਵਾਨ ਸਿੰਘ, ਪਰਮਿੰਦਰ ਸਿੰਘ ਅਤੇ ਦਲਵੀਰ ਸਿੰਘ ਬਿੱਟੂ ਵੀ ਮੌਜੂਦ ਸਨ।