DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮ੍ਰਿਤਕ ਗੁਰਮੀਤ ਰਾਮ ਦਾ ਪਿੰਡ ਕੱਖਾਂਵਾਲੀ ਵਿੱਚ ਸਸਕਾਰ

ਪੱਤਰ ਪ੍ਰੇਰਕ ਲੰਬੀ, 7 ਜੂਨ ਕੱਖਾਂਵਾਲੀ ’ਚ ਪੋਲਿੰਗ ਬੂਥ ਨਾ ਹਟਾਉਣ ਦੀ ਰੰਜਿਸ਼ ’ਚ ਕਤਲ ਕੀਤੇ ਗੁਰਮੀਤ ਰਾਮ ਦਾ ਅੱਜ ਸਸਕਾਰ ਕਰ ਦਿੱਤਾ ਗਿਆ। ਅੱਜ ਕਿੱਲਿਆਂਵਾਲੀ ਪੁਲੀਸ ਨੇ ਮੁਕੱਦਮੇ ‘ਚ ਨਾਮਜ਼ਦ ਦੋ ਹੋਰ ਮੁਲਜ਼ਮਾਂ ਬੂਟਾ ਰਾਮ ਪੁੱਤਰ ਹੰਸਾ ਅਤੇ ਜਸਵੀਰ...
  • fb
  • twitter
  • whatsapp
  • whatsapp
featured-img featured-img
ਕੱਖਾਂਵਾਲੀ ’ਚ ਗੁਰਮੀਤ ਰਾਮ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਜੀਤਮਹਿੰਦਰ ਸਿੱਧੂ।
Advertisement

ਪੱਤਰ ਪ੍ਰੇਰਕ

ਲੰਬੀ, 7 ਜੂਨ

Advertisement

ਕੱਖਾਂਵਾਲੀ ’ਚ ਪੋਲਿੰਗ ਬੂਥ ਨਾ ਹਟਾਉਣ ਦੀ ਰੰਜਿਸ਼ ’ਚ ਕਤਲ ਕੀਤੇ ਗੁਰਮੀਤ ਰਾਮ ਦਾ ਅੱਜ ਸਸਕਾਰ ਕਰ ਦਿੱਤਾ ਗਿਆ। ਅੱਜ ਕਿੱਲਿਆਂਵਾਲੀ ਪੁਲੀਸ ਨੇ ਮੁਕੱਦਮੇ ‘ਚ ਨਾਮਜ਼ਦ ਦੋ ਹੋਰ ਮੁਲਜ਼ਮਾਂ ਬੂਟਾ ਰਾਮ ਪੁੱਤਰ ਹੰਸਾ ਅਤੇ ਜਸਵੀਰ ਸਿੰਘ ਉਰਫ਼ ਟੀਨਾ ਉਰਫ਼ ਗੁਰਮੁੱਖ ਸਿੰੰਘ ਵਾਸੀ ਪੰਜਾਵਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਕੱਦਮੇ ਦੇ ਮੁੱਖ ਮੁਲਜ਼ਮ ‘ਆਪ’ ਆਗੂ ਦੀਪਾ ਰਾਮ ਸਰਪੰਚ ਨੂੰ ਕੱਲ੍ਹ ਦੇਰ ਸ਼ਾਮ ਗ੍ਰਿਫ਼ਤਾਰ ਕਰ ਲਿਆ ਸੀ। ਹੱਤਿਆ ਦੇ ਮੁਕੱਦਮੇ ‘ਚ ਕੁੱਲ੍ਹ ਤਿੰਨ ਸਕੇ ਭਰਾਵਾਂ ਸਣੇ 14 ਜਣੇ ਨਾਮਜ਼ਦ ਹਨ ਜਿਨ੍ਹਾਂ ਵਿੱਚੋਂ ਤਿੰਨ ਗ੍ਰਿਫ਼ਤਾਰੀਆਂ ਹੋ ਗਈਆਂ ਹਨ। ਥਾਣਾ ਕਿੱਲਿਆਂਵਾਲੀ ਦੇ ਮੁਖੀ ਬਲਰਾਜ ਸਿੰਘ ਨੇ ਕਿਹਾ ਕਿ ਤਿੰਨੇ ਗ੍ਰਿਫ਼ਤਾਰ ਮੁਲਾਜ਼ਮਾਂ ਨੂੰ ਗਿੱਦੜਬਾਹਾ ਵਿਚ ਐਸਡੀਜੇਐਮ ਹਿਮਾਂਸ਼ੂ ਅਰੋੜਾ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ ਜਿੱਥੋਂ ਅਦਾਲਤ ਤਿੰਨੇ ਮੁਲਜ਼ਮਾਂ ਨੂੰ ਪੰਜ ਦਿਨਾਂ ਪੁਲੀਸ ਰਿਮਾਂਡ ‘ਤੇ ਭੇਜ ਦਿੱਤਾ। ਅੱਜ ਮ੍ਰਿਤਕ ਦੇ ਪਰਿਵਾਰ ਨਾਲ ਦੁੱਖ ਵੰਡਾਉਣ ਲਈ ਬਠਿੰਡਾ ਲੋਕ ਸਭਾ ਤੋਂ ਕਾਂਗਰਸ ਉਮੀਦਵਾਰ ਰਹੇ ਜੀਤਮਹਿੰਦਰ ਸਿੰਘ ਸਿੱਧੂ ਤੇ ਸੀਨੀਅਰ ਕਾਂਗਰਸ ਆਗੂ ਫਤਹਿ ਸਿੰਘ ਬਾਦਲ ਪੁੱਜੇ। ਸ੍ਰੀ ਸਿੱਧੂ ਅਤੇ ਫਤਹਿ ਬਾਦਲ ਨੇ ਘਟਨਾ ਦੀ ਸਖ਼ਤ ਨਿਖੇਧੀ ਕੀਤੀ ਅਤੇ ਮ੍ਰਿਤਕ ਗੁਰਮੀਤ ਰਾਮ ਦੇ ਪੁੱਤਰ ਗੁਰਜੰਟ ਰਾਮ ਅਤੇ ਹੋਰ ਪਰਿਵਾਰਕ ਮੈਂਬਰਾਂ ਦੇ ਨਾਲ ਹਮਦਰਦੀ ਜ਼ਾਹਿਰ ਕੀਤੀ। ਉਨ੍ਹਾਂ ਕਿਹਾ ਕਿ ਮਰਹੂਮ ਗੁਰਮੀਤ ਰਾਮ ਕਾਂਗਰਸ ਪਾਰਟੀ ਦਾ ਜੁਝਾਰੂ ਵਰਕਰ ਸੀ। ਪਾਰਟੀ ਵੱਲੋਂ ਪੂਰੀ ਤਰ੍ਹਾਂ ਔਖੀ ਘੜੀ ‘ਚ ਪਰਿਵਾਰ ਦੇ ਮੌਢੇ ਨਾਲ ਮੌਢਾ ਲਾ ਕੇ ਖੜ੍ਹਨ ਤੇ ਬਣਦਾ ਇਨਸਾਫ ਦਿਵਾਉਣ ਦਾ ਵਿਸ਼ਵਾਸ ਦਿਵਾਇਆ।

Advertisement
×