ਕੋਟਧਰਮੂ ਵਿੱਚ ਸੀ ਪੀ ਆਈ ਦੀ ਤਹਿਸੀਲ ਕਮੇਟੀ ਚੁਣੀ
ਸੀ ਪੀ ਆਈ ਦੀ ਤਹਿਸੀਲ ਸਰਦੂਲਗੜ੍ਹ ਦਾ 25ਵਾਂ ਚੋਣ ਇਜਲਾਸ ਪਿੰਡ ਕੋਟਧਰਮੂ ਵਿੱਚ ਹੋਇਆ। ਪ੍ਰਧਾਨਗੀ ਮੰਡਲ ਵਿੱਚ ਕਾਮਰੇਡ ਸਾਧੂ ਸਿੰਘ ਰਾਮਾਨੰਦੀ, ਕਾਮਰੇਡ ਗੁਰਪਿਆਰ ਸਿੰਘ ਫੱਤਾ ਤੇ ਪੂਰਨ ਸਿੰਘ ਸਰਦੂਲਗੜ੍ਹ ਸ਼ਾਮਲ ਹੋਏ। ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਕ੍ਰਿਸ਼ਨ ਚੌਹਾਨ...
Advertisement
ਸੀ ਪੀ ਆਈ ਦੀ ਤਹਿਸੀਲ ਸਰਦੂਲਗੜ੍ਹ ਦਾ 25ਵਾਂ ਚੋਣ ਇਜਲਾਸ ਪਿੰਡ ਕੋਟਧਰਮੂ ਵਿੱਚ ਹੋਇਆ। ਪ੍ਰਧਾਨਗੀ ਮੰਡਲ ਵਿੱਚ ਕਾਮਰੇਡ ਸਾਧੂ ਸਿੰਘ ਰਾਮਾਨੰਦੀ, ਕਾਮਰੇਡ ਗੁਰਪਿਆਰ ਸਿੰਘ ਫੱਤਾ ਤੇ ਪੂਰਨ ਸਿੰਘ ਸਰਦੂਲਗੜ੍ਹ ਸ਼ਾਮਲ ਹੋਏ। ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਕ੍ਰਿਸ਼ਨ ਚੌਹਾਨ ਨੇ ਕਿਹਾ ਕਿ ਦੇਸ਼ ਦਾ ਹਰ ਵਰਗ ਅੱਜ ਸਮੇਂ ਦੇ ਹਾਕਮਾਂ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਦੁਖੀ ਹੋ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਲਾਲ ਝੰਡੇ ਦੀ ਮਜ਼ਬੂਤੀ ਤੋਂ ਬਿਨਾਂ ਆਮ ਲੋਕਾਂ ਦਾ ਜੀਵਨ ਸੌਖਾ ਨਹੀਂ ਕੀਤਾ ਜਾ ਸਕਦਾ ਤੇ ਕਾਰਪੋਰੇਟ ਘਰਾਣਿਆਂ ਦੀ ਲੁੱਟ ਬੰਦ ਨਹੀਂ ਕੀਤੀ ਜਾ ਸਕਦੀ। ਇਸੇ ਮੌਕੇ ਸਰਬਸੰਮਤੀ ਨਾਲ 15 ਮੈਂਬਰੀ ਤਹਿਸੀਲ ਕਮੇਟੀ ਚੁਣੀ ਗਈ। ਇਸ ਮੌਕੇ ਐਡਵੋਕੇਟ ਕੁਲਵਿੰਦਰ ਸਿੰਘ ਉਡਤ ਤੇ ਸੀਤਰਾਮ ਗੋਬਿੰਦਪੁਰਾ ਨੇ ਸੰਬੋਧਨ ਕੀਤਾ।
Advertisement
Advertisement
×

