ਸੀਪੀਆਈ ਤੇ ਏਟਕ ਵੱਲੋਂ ਡਿਪਟੀ ਕਮਿਸ਼ਨਰ ਦਾ ਘਿਰਾਓ ਅੱਜ
ਸੀਪੀਆਈ ਤੇ ਆਲ ਇੰਡੀਆ ਟਰੇਡ ਯੂਨੀਅਨ ਕਾਗਰਸ (ਏਟਕ) ਦੇ ਸੂਬਾ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉਡਤ ਨੇ ਕਿਹਾ ਕਿ ਜੇ ਪੰਜਾਬ ਸਰਕਾਰ ਨੇ 2023 ਆਏ ਹੜ੍ਹਾਂ ਤੋਂ ਸਬਕ ਲੈਦਿਆ ਸਮਾਂ ਰਹਿੰਦਿਆਂ ਡਰੇਨਾਂ, ਨਾਲਿਆਂ ਦੀ ਸਫਾਈ ਕੀਤੀ ਹੁੰਦੀ ਤੇ ਬੰਨ੍ਹ ਮਜ਼ਬੂਤ ਕੀਤੇ ਹੁੰਦੇ ਤਾਂ ਹੜ੍ਹਾਂ ਨਾਲ ਬਰਬਾਦੀ ਦਾ ਐਨਾ ਭਿਆਨਕ ਮੰਜਰ ਨਾ ਦੇਖਣਾ ਪੈਦਾ। ਉਨ੍ਹਾਂ ਕਿਹਾ ਕਿ ਹੜ੍ਹਾਂ ਕਾਰਨ ਘਰਾਂ,ਫਸਲਾਂ ਤੇ ਪਾਲਤੂ ਪਸ਼ੂਆਂ ਦਾ ਐਡੇ ਵੱਡੇ ਪੈਮਾਨੇ ’ਤੇ ਨੁਕਸਾਨ ਨਾ ਹੁੰਦਾ। ਉਹ ਅੱਜ ਪਿੰਡ ਰਾਏਪੁਰ ਵਿਖੇ 3 ਸਤੰਬਰ ਨੂੰ ਡਿਪਟੀ ਕਮਿਸ਼ਨਰ ਮਾਨਸਾ ਦੇ ਘਿਰਾਓ ਨੂੰ ਲੈਕੇ ਕੀਤੀ ਰੈਲੀ ਨੂੰ ਸੰਬੋਧਨ ਕਰ ਰਹੇ ਸਨ।
ਐਡਵੋਕੇਟ ਕੁਲਵਿੰਦਰ ਉਡਤ ਨੇ ਕਿਹਾ ਕਿ ਹੜ੍ਹਾਂ ਦੀ ਮਾਰ ਦੀ ਭਰਪਾਈ ਕਰਨ ਲਈ ਕੇਂਦਰ ਦੀ ਮੋਦੀ ਸਰਕਾਰ ਫੋਰੀ ਤੌਰ ’ਤੇ 60 ਹਜ਼ਾਰ ਕਰੋੜ ਰੁਪਏ ਦਾ ਵਿਸ਼ੇਸ ਪੈਕੇਜ ਪੰਜਾਬ ਲਈ ਜਾਰੀ ਕਰੇ ਤੇ ਪੰਜਾਬ ਦੀ ਸਰਕਾਰ ਹੜ੍ਹਾਂ ਮੀਹ ਨਾਲ ਨੁਕਸਾਨੀਆਂ ਫਸਲਾਂ, ਘਰਾਂ, ਦੂਧਾਹਰ ਪਸ਼ੂਆਂ, ਖੇਤੀ ਸੰਦਾਂ , ਅਵਾਜਾਈ ਦੇ ਸਾਧਨਾਂ ਦੀ ਵਿਸੇਸ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਦੇਵੇ। ਉਨ੍ਹਾਂ ਦੱਸਿਆ ਕਿ 3 ਸਤੰਬਰ ਦੇ ਡੀ.ਸੀ ਦਫ਼ਤਰ ਮਾਨਸਾ ਦੇ ਘਿਰਾਓ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ।