ਮਿਸ਼ਨ ‘ਚੜ੍ਹਦੀਕਲਾ’ ਲਈ 13.40 ਲੱਖ ਦਾ ਯੋਗਦਾਨ
ਵਿਧਾਇਕ ਅਮੋਲਕ ਸਿੰਘ ਨੇ ਪੰਜਾਬ ਸਰਕਾਰ ਦੇ ਮਿਸ਼ਨ ‘ਚੜ੍ਹਦੀਕਲਾ’ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ 13.40 ਲੱਖ ਰੁਪਏ ਦਾ ਚੈੱਕ ਸੌਂਪਿਆ ਹੈ। ਮੁੱਖ ਮੰਤਰੀ ਨੇ ਮਿਸ਼ਨ ਦੀ ਵਿੱਤੀ ਮਦਦ ਲਈ ਅਮੋਲਕ ਸਿੰਘ ਦਾ ਧੰਨਵਾਦ ਕੀਤਾ। ਵਿਧਾਇਕ ਨੇ ਕਿਹਾ ਕਿ...
ਵਿਧਾਇਕ ਅਮੋਲਕ ਸਿੰਘ ਨੇ ਪੰਜਾਬ ਸਰਕਾਰ ਦੇ ਮਿਸ਼ਨ ‘ਚੜ੍ਹਦੀਕਲਾ’ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ 13.40 ਲੱਖ ਰੁਪਏ ਦਾ ਚੈੱਕ ਸੌਂਪਿਆ ਹੈ। ਮੁੱਖ ਮੰਤਰੀ ਨੇ ਮਿਸ਼ਨ ਦੀ ਵਿੱਤੀ ਮਦਦ ਲਈ ਅਮੋਲਕ ਸਿੰਘ ਦਾ ਧੰਨਵਾਦ ਕੀਤਾ। ਵਿਧਾਇਕ ਨੇ ਕਿਹਾ ਕਿ ਪੰਜਾਬ ’ਚ ਆਏ ਹੜ੍ਹਾਂ ਨੇ ਵਿਆਪਕ ਨੁਕਸਾਨ ਕੀਤਾ, ਜਿਸ ਵਿੱਚ ਲੋਕਾਂ ਦੀਆਂ ਫ਼ਸਲਾਂ, ਘਰ, ਪਸ਼ੂ ਅਤੇ ਜਾਨਵਰਾਂ ਦਾ ਭਾਰੀ ਨੁਕਸਾਨ ਹੋਇਆ। ਉਨ੍ਹਾਂ ਕਿਹਾ ਕਿ ਦਰਜਨਾਂ ਕੀਮਤੀ ਮਨੁੱਖੀ ਜਾਨਾਂ ਵੀ ਹੜ੍ਹਾਂ ਦੀ ਭੇਟ ਚੜ੍ਹ ਗਈਆਂ। ਉਨ੍ਹਾਂ ਕਿਹਾ ਕਿ ਲੋਕ ਭਲਾਈ ਦੇ ਇਸ ਕਾਰਜ ਵਿੱਚ ਹੱਥ ਵਟਾਉਣ ਦੇ ਮੰਤਵ ਨਾਲ ਪੰਜਾਬ ਸਰਕਾਰ ਵੱਲੋਂ ਚੱਲ ਰਹੇ ਮਿਸ਼ਨ ‘ਚੜ੍ਹਦੀਕਲਾ’ ਵਿੱਚ ਇਹ ਆਰਥਿਕ ਯੋਗਦਾਨ ਪਾਉਣ ਦੀ ਨਿਮਾਣੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਆਖਿਆ ਕਿ ਤੁਪਕਾ-ਤੁਪਕਾ ਜੁੜ ਕੇ ਸਮੁੰਦਰ ਬਣਦਾ ਹੈ ਅਤੇ ਇਸੇ ਸੰਕਲਪ ਨੂੰ ਸਾਹਮਣੇ ਰੱਖ ਕੇ ਪੰਜਾਬ ਦਾ ਹਰ ਬਾਸ਼ਿੰਦਾ ਆਪਣੇ ਵਿੱਤ ਅਨੁਸਾਰ ਮਿਸ਼ਨ ਵਿੱਚ ਹਿੱਸਾ ਪਾ ਰਿਹਾ ਹੈ। ਉਨ੍ਹਾਂ ਕਾਮਨਾ ਕੀਤੀ ਕਿ ਪੰਜਾਬੀਆਂ ਦੇ ਇਸ ਤਿਲ-ਫੁੱਲ ਯੋਗਦਾਨ ਦੀ ਬਦੌਲਤ ਪੰਜਾਬ ਸੰਕਟ ਵਿੱਚ ਉੱਭਰੇਗਾ ਅਤੇ ਦੇਸ਼ ਦਾ ਪੇਟ ਭਰਨ ਵਾਲੇ ਇਸ ਰੰਗਲੇ ਪੰਜਾਬ ਵਿੱਚ ਮੁੜ ਤੋਂ ਲਹਿਰਾਂ-ਬਹਿਰਾਂ ਹੋਣਗੀਆਂ।

