ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਬਲਵੰਤ ਗਾਰਗੀ ਸਰਕਾਰੀ ਸਕੂਲ ’ਚ ਨਿਰਮਾਣ ਕਾਰਜ ਸ਼ੁਰੂ

ਸ਼ਹਿਣਾ: ਬਲਵੰਤ ਗਾਰਗੀ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਸਰਪੰਚ ਨਾਜਮ ਸਿੰਘ ਨੇ ਨਿਰਮਾਣ ਕਾਰਜ ਦਾ ਨੀਂਹ ਪੱਥਰ ਰੱਖਿਆ। ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਸਕੂਲ ਨੂੰ 40 ਲੱਖ ਰੁਪਏ ਦੀ ਗਰਾਂਟ ਦਿੱਤੀ ਗਈ। ਇਸ ਤੋਂ ਇਲਾਵਾ ਸਕੂਲ ’ਚ ਇੱਕ ਵੱਖਰਾ ਕਮਰਾ ਉਸਾਰਨ...
Advertisement

ਸ਼ਹਿਣਾ: ਬਲਵੰਤ ਗਾਰਗੀ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਸਰਪੰਚ ਨਾਜਮ ਸਿੰਘ ਨੇ ਨਿਰਮਾਣ ਕਾਰਜ ਦਾ ਨੀਂਹ ਪੱਥਰ ਰੱਖਿਆ। ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਸਕੂਲ ਨੂੰ 40 ਲੱਖ ਰੁਪਏ ਦੀ ਗਰਾਂਟ ਦਿੱਤੀ ਗਈ। ਇਸ ਤੋਂ ਇਲਾਵਾ ਸਕੂਲ ’ਚ ਇੱਕ ਵੱਖਰਾ ਕਮਰਾ ਉਸਾਰਨ ਲਈ ਪੁੱਤਰੀ ਪਾਠਸ਼ਾਲਾ ਪ੍ਰਬੰਧਕ ਕਮੇਟੀ ਵੱਲੋਂ 50 ਹਜ਼ਾਰ ਰੁਪਏ ਪ੍ਰਧਾਨ ਗੁਰਪ੍ਰੀਤ ਸਿੰਘ ਮਨੀ ਆੜ੍ਹਤੀਏ ਨੇ ਦਿੱਤੇ। ਸਕੂਲ ਦੇ ਹੈੱਡ ਮਾਸਟਰ ਸਤਨਾਮ ਸਿੰਘ ਅਤੇ ਰਾਜਨ ਗੁਪਤਾ ਨੇ ਦੱਸਿਆ ਕਿ 40 ਲੱਖ ਰੁਪਏ ਦੀ ਗਰਾਂਟ ਨਾਲ 3 ਹਾਲ ਕਮਰੇ, ਬਾਥਰੂਮ ਬਣ ਰਹੇ ਹਨ ਜਿਨ੍ਹਾਂ ਦਾ ਲੈਂਟਰ ਪੈ ਰਿਹਾ ਹੈ ਅਤੇ ਇਹ ਕਮਰੇ ਪਹਿਲੀ ਮੰਜ਼ਲ ’ਤੇ ਬਣ ਰਹੇ ਹਨ। ਸਕੂਲ ਦੇ ਤਿੰਨ ਕਮਰੇ ਉੱਚੇ ਕੀਤੇ ਜਾ ਰਹੇ ਹਨ, ਜਿਨ੍ਹਾਂ ਦਾ ਨਵਾਂ ਫਰਸ਼ ਲੱਗੇਗਾ। ਇਸ ਮੌਕੇ ਡਾਕਟਰ ਅਨਿਲ ਗਰਗ, ਸਾਬਕਾ ਸਰਪੰਚ ਜਤਿੰਦਰ ਸਿੰਘ ਖਹਿਰਾ, ਨਰਿੰਦਰ ਕੁਮਾਰ ਸਿੰਗਲਾ, ਦੀਪੀ ਰਾਜਸਥਾਨੀ, ਪੰਚ ਮਨਪ੍ਰੀਤ ਸਿੰਘ ਪੀਤਾ, ਪੰਚ ਨਵੀਂ ਸਿੰਘ ਆਦਿ ਹਾਜਰ ਸਨ। -ਪੱਤਰ ਪ੍ਰੇਰਕ

Advertisement
Advertisement