ਯੁਵਕ ਭਲਾਈ ਕੇਂਦਰ ਦਾ ਨਿਰਮਾਣ
ਸਾਬਕਾ ਕੇਂਦਰੀ ਰੇਲ ਮੰਤਰੀ ਪਵਨ ਕੁਮਾਰ ਬਾਂਸਲ ਨੇ ਆਪਣੀ ਜਨਮ ਭੂਮੀ ਤਪਾ ਵਿੱਚ ਮਾਤਾ ਦਾਤੀ ਰੋਡ ’ਤੇ ਵੱਡਆਕਾਰੀ ਕੰਪਲੈਕਸ ਦਾ ਨਿਰਮਾਣ ਕਰਵਾਇਆ, ਜੋ ਉਨ੍ਹਾਂ ਮਾਤਾ-ਪਿਤਾ ਦੀ ਯਾਦ ’ਚ ‘ਪਿਆਰਾ ਲਾਲ ਰੁਕਮਣੀ ਦੇਵੀ ਯੁਵਕ ਭਲਾਈ ਕੇਂਦਰ ਵਜੋਂ ਉਸਾਰਿਆ ਹੈ। ਇਸ ’ਚ...
Advertisement 
ਸਾਬਕਾ ਕੇਂਦਰੀ ਰੇਲ ਮੰਤਰੀ ਪਵਨ ਕੁਮਾਰ ਬਾਂਸਲ ਨੇ ਆਪਣੀ ਜਨਮ ਭੂਮੀ ਤਪਾ ਵਿੱਚ ਮਾਤਾ ਦਾਤੀ ਰੋਡ ’ਤੇ ਵੱਡਆਕਾਰੀ ਕੰਪਲੈਕਸ ਦਾ ਨਿਰਮਾਣ ਕਰਵਾਇਆ, ਜੋ ਉਨ੍ਹਾਂ ਮਾਤਾ-ਪਿਤਾ ਦੀ ਯਾਦ ’ਚ ‘ਪਿਆਰਾ ਲਾਲ ਰੁਕਮਣੀ ਦੇਵੀ ਯੁਵਕ ਭਲਾਈ ਕੇਂਦਰ ਵਜੋਂ ਉਸਾਰਿਆ ਹੈ। ਇਸ ’ਚ ਨੌਜਵਾਨਾਂ ਅਤੇ ਲੜਕੀਆਂ ਲਈ ਕਈ ਸਿਖਲਾਈ ਕੇਂਦਰ ਸਥਾਪਤ ਕੀਤੇ ਗਏ ਹਨ। ਇਸ ਕੇਂਦਰ ਦੀ ਸਲਾਹਕਾਰ ਕਮੇਟੀ ਦੀ ਪਲੇਠੀ ਮੀਟਿੰਗ ’ਚ ਪਵਨ ਕੁਮਾਰ ਬਾਂਸਲ ਨੇ ਦੱਸਿਆ ਕਿ ਇਸ ਕੇਂਦਰ ਦਾ ਮਨੋਰਥ ਪੰਜਾਬੀ ਅਤੇ ਪੁਸਤਕ ਸੱਭਿਆਚਾਰ ਨੂੰ ਉਤਸ਼ਾਹਤ ਕਰਨਾ ਹੈ। ਨੌਜਵਾਨਾਂ ’ਚ ਪੁਸਤਕਾਂ ਤੇ ਖੇਡਾਂ ’ਚ ਰੁਚੀ ਪੈਦਾ ਕਰਨ ਲਈ ਲਾਇਬ੍ਰੇਰੀ ਅਤੇ ਖੇਡ ਮੈਦਾਨ ਦਾ ਨਿਰਮਾਣ ਕੀਤਾ ਗਿਆ ਹੈ ਤੇ ਲੜਕੀਆਂ ਲਈ ਸਿਖਲਾਈ ਕੇਂਦਰ ਵੀ ਬਣਾਏ ਗਏ ਹਨ। ਸਿਲਾਈ ਕਢਾਈ ਦੀ ਸਿਖਲਾਈ ਦੇਣ ਦਾ ਵਿੰਗ ਵੀ ਬਣਾਇਆ ਗਿਆ ਹੈ।
Advertisement
Advertisement 
× 

