DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੰਗਠਨ ਸਿਰਜਣ ਮੁਹਿੰਮ ਤਹਿਤ ਕਾਂਗਰਸ ਵਰਕਰਾਂ ਦੀ ਬੈਠਕ

ਕੌਮੀ ਸਗੰਠਨ ਸਕੱਤਰ ਬੀ.ਪੀ ਸਿੰਘ ਨੇ ਕੀਤੀ ਸ਼ਿਰਕਤ
  • fb
  • twitter
  • whatsapp
  • whatsapp
featured-img featured-img
ਵਰਕਰਾਂ ਨਾਲ ਵਿਚਾਰ ਚਰਚਾ ਕਰਦੇ ਹੋਏ ਕਾਂਗਰਸ ਦੇ ਕੌਮੀ ਸਗੰਠਨ ਸਕੱਤਰ ਬੀਪੀ ਸਿੰਘ ਅਤੇ ਹੋਰ। ਫੋਟੋ: ਹਰਦੀਪ ਸਿੰਘ
Advertisement

ਸੰਗਠਨ ਸਿਰਜਣ ਮੁਹਿੰਮ ਤਹਿਤ ਇੱਥੇ ਵਿਕਟੋਰੀਆ ਪੈਲੇਸ ਵਿੱਚ ਕਾਂਗਰਸੀ ਵਰਕਰਾਂ ਨੂੰ ਇੱਕ ਭਰਵੀਂ ਬੈਠਕ ਹੋਈ। ਬੈਠਕ ਵਿੱਚ ਪਾਰਟੀ ਦੇ ਕੌਮੀ ਸਗੰਠਨ ਸਕੱਤਰ ਬੀਪੀ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।

ਇਸ ਮੌਕੇ ਜ਼ਿਲ੍ਹਾ ਅਬਜ਼ਰਵਰ ਸਾਬਕਾ ਵਿਧਾਇਕ ਸੁਨੀਲ ਦਿੱਤੀ, ਮਨਜੀਤ ਸਿੰਘ ਹੰਬੜਾਂ, ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਕਾਕਾ ਸੁਖਜੀਤ ਸਿੰਘ ਲੋਹਗੜ੍ਹ, ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਸੋਹਨ ਸਿੰਘ ਖੇਲਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਹਲਕੇ ਦੇ ਆਗੂ ਹਾਜ਼ਰ ਸਨ।

Advertisement

‌ਕਾਂਗਰਸ ਦੇ ਕੌਮੀ ਆਗੂ ਬੀ.ਪੀ. ਸਿੰਘ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਹੇਠਲੇ ਪੱਧਰ ਉੱਤੇ ਪਾਰਟੀ ਦੀ ਮਜ਼ਬੂਤੀ ਲਈ ਤੁਹਾਡੇ ਸਾਰਿਆਂ ਦੇ ਸੁਝਾਅ ਅਤੇ ਸਹਿਯੋਗ ਦੀ ਜ਼ਰੂਰਤ ਨੂੰ ਮਹਿਸੂਸ ਕਰਦਿਆਂ ਅੱਜ ਦੀ ਬੈਠਕ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੀ ਵਿਚਾਰਧਾਰਾ ਮੁਤਾਬਕ ਸਗੰਠਨ ਵਿਚ ਸਭ ਨੂੰ ਬਰਾਬਰਤਾ ਪ੍ਰਦਾਨ ਕਰਨਾ ਹੈ।

ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦਾ ਹਰ ਵਰਕਰ ਪਾਰਟੀ ਦੀ ਰੀੜ੍ਹ ਦੀ ਹੱਡੀ ਹੈ।ਇਸ ਲਈ ਸਭ ਨੂੰ ਨਾਲ ਲੈਕੇ ਅੱਗੇ ਵਧਿਆ ਜਾਵੇਗਾ। ਸਾਬਕਾ ਵਿਧਾਇਕ ਕਾਕਾ ਲੋਹਗੜ੍ਹ ਨੇ ਪਾਰਟੀ ਦੇ ਆਗੂ ਬੀਬੀ ਸਿੰਘ ਨੂੰ ਧਰਮਕੋਟ ਆਉਣ ਤੇ ਜੀਅ ਆਇਆਂ ਆਖਿਆ ਅਤੇ ਵਿਸ਼ਵਾਸ ਦਿਵਾਇਆ ਕਿ ਹਾਈ ਕਮਾਂਡ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਲਕੇ ਅੰਦਰ ਕਾਂਗਰਸ ਦੀ ਮਜ਼ਬੂਤੀ ਅਤੇ ਅਹੁਦੇਦਾਰਾਂ ਦੀ ਨਿਯੁਕਤੀ ਹੋਵੇਗੀ।

Advertisement
×