ਨਗਰ ਨਿਗਮ ਬਠਿੰਡਾ ਦੀ ਨਵੀਂ ਹੋਣ ਵਾਲੀ ਵਾਰਡਬੰਦੀ ਦੇ ਸੰਦਰਭ ’ਚ ਅੱਜ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਰਾਜਨ ਗਰਗ ਦੀ ਅਗਵਾਈ ਹੇਠ ਕਾਂਗਰਸੀਆਂ ਦੇ ਵਫ਼ਦ ਨੇ ਨਿਗਮ ਦੇ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ। ਉਨ੍ਹਾਂ ਵਾਰਡਵੰਦੀ ਦਰੁਸਤ ਕਰਨ ਅਤੇ ਵਾਰਡਬੰਦੀ ਕਮੇਟੀ ਵਿੱਚ ਕਾਂਗਰਸੀ ਨੁਮਾਇੰਦਾ ਸ਼ਾਮਲ ਕਰਨ ਦੀ ਮੰਗ ਕੀਤੀ।
ਸ੍ਰੀ ਗਰਗ ਨੇ ਦੱਸਿਆ ਕਿ ਕਾਂਗਰਸ ਦੀ ਮੰਗ ਹੈ ਕਿ ਬਰਾਬਰਤਾ ਦੇ ਅਧਿਕਾਰ ਤਹਿਤ ਵੋਟਾਂ ਹਰ ਵਾਰਡ ਵਿੱਚ ਸ਼ਾਮਲ ਕੀਤੀਆਂ ਜਾਣ ਅਤੇ ਵੱਧ-ਘੱਟ ਵੋਟਾਂ ਦਾ ਅੰਤਰ ਘਟਾਇਆ ਜਾਵੇ। ਉਨ੍ਹਾਂ ਦੱਸਿਆ ਕਿ ਵਾਰਡਬੰਦੀ ’ਚ ਸ਼ਾਮਲ ਪਿੰਡ ਕਟਾਰ ਸਿੰਘ ਵਾਲਾ, ਜੋਧਪੁਰ ਰੋਮਾਣਾ, ਬਹਿਮਣ ਦੀਵਾਨਾ, ਗਿੱਲਪੱਤੀ, ਸਿਲਵਰ ਓਕ ਕਲੋਨੀ ਅਤੇ ਨਰੂਆਣਾ ਦੇ ਇਲਾਕਿਆਂ ਨੂੰ ਨਗਰ ਨਿਗਮ ਅਧੀਨ ਲਿਆ ਕੇ ਵੋਟਾਂ ਬਣਾਉਣ ਸਮੇਤ ਜਾਤੀ ਆਧਾਰਿਤ ਜਨਗਣਨਾ ਤਹਿਤ ਵਾਰਡਾਂ ਦੀ ਹੱਦਬੰਦੀ ਕੀਤੇ ਜਾਣ ਦੀ ਵੀ ਮੰਗ ਕੀਤੀ ਗਈ। ਉਨ੍ਹਾਂ ਮੰਗ ਕੀਤੀ ਕਿ ਹਰ ਵਾਰਡ ਦੀ ਵੋਟ ਬਰਾਬਰ ਰੱਖ ਕੇ ਜਾਤੀ ਆਧਾਰਿਤ ਜਨਗਨਣਾ ਤਹਿਤ ਵਾਰਡਾਂ ਦਾ ਰਾਖਵਾਂਕਰਨ ਹੋਵੇ, ਨਹੀਂ ਤਾਂ ਕਾਂਗਰਸ ਤਿੱਖੇ ਸੰਘਰਸ਼ ਲਈ ਮਜਬੂਰ ਹੋਵੇਗੀ। ਉਨ੍ਹਾਂ ਆਖਿਆ ਕਿ ਨਗਰ ਨਿਗਮ ਦੀਆਂ ਚੋਣਾਂ ਜੇ 2026 ਵਿੱਚ ਹੁੁੰਦੀਆਂ ਹਨ, ਤਾਂ ਕਾਂਗਰਸ ਪਾਰਟੀ ਚੋਣਾਂ ਲਈ ਬਿਲਕੁਲ ਤਿਆਰ ਹੈ।
ਇਸ ਮੌਕੇ ਬਲਜਿੰਦਰ ਠੇਕੇਦਾਰ, ਜ਼ਿਲ੍ਹਾ ਮੀਤ ਪ੍ਰਧਾਨ ਰੁਪਿੰਦਰ ਬਿੰਦਰਾ, ਅਰੁਣਜੀਤ ਮੱਲ, ਅਸ਼ੋਕ ਪ੍ਰਧਾਨ, ਮਾਧਵ ਸ਼ਰਮਾ, ਹਰਵਿੰਦਰ ਲੱਡੂ, ਕਿਰਨਜੀਤ ਸਿੰਘ ਗਹਿਰੀ, ਸੁਨੀਲ ਕੁਮਾਰ ਚੇਅਰਮੈਨ, ਬਲਜੀਤ ਸਿੰਘ, ਹਿਤੇਸ਼ ਕੁਮਾਰ, ਅਵਤਾਰ ਸਿੰਘ ਸਨੀ, ਜਗਰਾਜ ਸਿੰਘ, ਹਰਮਨ ਸਿੰਘ ਵਿੱਕੀ, ਹਰਮਨ ਕੋਟਫੱਤਾ, ਗੁਰਵਿੰਦਰ ਚਹਿਲ, ਬਲਵਿੰਦਰ ਬੰਸੀ, ਦੁਲੀ ਚੰਦ ਕਟਾਰੀਆ, ਰੂਪ ਸਿੰਘ, ਸੁਖਦੇਵ ਸਿੰਘ ਬਰਾੜ, ਨੱਥੂ ਰਾਮ, ਹਰੀ ਓਮ ਕਪੂਰ, ਦਪਿੰਦਰ ਮਿਸ਼ਰਾ, ਮਾਸਟਰ ਪ੍ਰਕਾਸ਼ ਚੰਦ, ਸੰਜੀਵ ਕੁਮਾਰ ਸੋਨੂੰ, ਯਾਦਵਿੰਦਰ ਟਿੰਕੂ ਤੇ ਸੁਖਦੇਵ ਸਿੰਘ ਸੁੱਖਾ ਆਦਿ ਮੌਜੂਦ ਸਨ।

