SC ਭਾਈਚਾਰੇ ਦੇ ਸਰਪੰਚ ਨੁੂੰ ਹਟਾਉਣ 'ਤੇ ਕਾਂਗਰਸ ਵੱਲੋਂ ਮੁਜ਼ਾਹਰਾ
ਜੇ ਸੁਣਵਾਈ ਨਾਂ ਹੋਈ, ਤਾਂ ਪ੍ਰਦਰਸ਼ਨ ਹੋਰ ਵੱਡਾ ਕਰਾਂਗੇ: ਬਿੱਟੂ
Advertisement
ਨਵਾਂ ਪਿੰਡ ਮਲੋਟ ਵਿਖੇ 151 ਵੋਟਾਂ ਨਾਲ ਜਿੱਤੇ ਐਸਸੀ ਭਾਈਚਾਰੇ ਦੇ ਸਰਪੰਚ ਉਂਕਾਰ ਸਿੰਘ ਨੂੰ ਹਟਾਏ ਜਾਣ ਖ਼ਿਲਾਫ਼ ਹਲਕੇ ਦੇ ਸਮੂਹ ਕਾਂਗਰਸੀਆਂ ਨੇ ਐੱਸਡੀਐੱਮ ਦਫਤਰ ਦੇ ਸਾਹਮਣੇ ਰੋਸ ਮੁਜ਼ਾਹਰਾ ਕੀਤਾ। ਇਸ ਪ੍ਰਦਰਸ਼ਨ ਦੀ ਅਗਵਾਈ ਨਗਰ ਕੌਂਸਲ ਦੇ ਪ੍ਰਧਾਨ ਸ਼ੁਭਦੀਪ ਸਿੰਘ ਬਿੱਟੂ ਨੇ ਕੀਤੀ।
ਨਗਰ ਕੌਂਸਲ ਪ੍ਰਧਾਨ ਸ਼ੁਭਦੀਪ ਸਿੰਘ ਨੇ ਕਿਹਾ ਕਿ ਜਿੱਤੇ ਹੋਏ ਸਰਪੰਚ ਨੂੰ ਬੇਬੁਨਿਆਦ ਦੋਸ਼ ਲਾ ਕੇ ਹਟਾਉਣਾ ਲੋਕਤੰਤਰ ਦਾ ਘਾਣ ਹੈ। ਉਹਨਾਂ ਕਿਹਾ ਕਿ ਇਸ ਬਾਬਤ ਜਦੋਂ ਉਹਨਾਂ ਉਪ ਮੰਡਲ ਮੈਜਿਸਟਰੇਟ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਇਹ ਟ੍ਰਿਬਿਊਨਲ ਦਾ ਫੈਸਲਾ ਹੈ।
Advertisement
ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਅਗਲੇਰੀ ਕਾਨੂੰਨੀ ਕਾਰਵਾਈ ਲਈ ਟ੍ਰਿਬਿਊਨਲ ਦੇ ਆਰਡਰਾਂ ਦੀ ਕਾਪੀ ਮੰਗੀ ਤਾਂ SDM ਨਾਂਹ-ਨੁੱਕਰ ਕਰਨ ਲਗੇ ਹਨ। ਇਸ ਮੌਕੇ ਹਾਜ਼ਰ ਮਾਸਟਰ ਜਸਪਾਲ ਸਿੰਘ, ਗੁਰਮੀਤ ਸਿੰਘ ਖੋਖਰ ਨੇ ਕਿਹਾ ਕਿ ਮੰਗ ਨਾ ਮੰਨੀ ਗਈ ਤਾਂ ਉਹ ਇਸ ਧਰਨੇ-ਪ੍ਰਦਰਸ਼ਨ ਇਸੇ ਤਰ੍ਹਾਂ ਜਾਰੀ ਰੱਖਣਗੇ।
Advertisement