ਕਾਂਗਰਸ ਵੱਲੋਂ ਪੰਚਾਇਤ ਸਮਿਤੀ ਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਲਈ ਸਰਗਰਮੀਆਂ ਤੇਜ਼
ਆਗਾਮੀ ਪੰਚਾਇਤ ਸਮਿਤੀ ਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਨੂੰ ਲੈ ਕੇ ਕਾਂਗਰਸ ਵੱਲੋਂ ਹਲਕੇ ਅੰਦਰ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਪਾਰਟੀ ਦੇ ਫ਼ਿਰੋਜ਼ਪੁਰ ਦਿਹਾਤੀ ਹਲਕੇ ਦੇ ਇੰਚਾਰਜ ਅਮਨਦੀਪ ਸਿੰਘ ਆਸ਼ੂ ਬੰਗੜ ਵੱਲੋਂ ਕਾਂਗਰਸ ਦੀ ਜ਼ਿਲ੍ਹਾ ਮਹਿਲਾ ਵਿੰਗ ਦੀ ਪ੍ਰਧਾਨ ਸਰਬਜੀਤ ਕੌਰ ਬਰਾੜ ਐੱਮਸੀ ਨਗਰ ਪੰਚਾਇਤ ਮੁੱਦਕੀ ਦੇ ਗ੍ਰਹਿ ’ਚ ਕਾਂਗਰਸੀ ਵਰਕਰਾਂ ਨਾਲ ਬੈਠਕ ਕੀਤੀ ਗਈ। ਬੈਠਕ ਵਿੱਚ ਇਨ੍ਹਾਂ ਚੋਣਾਂ ਲਈ ਸੰਭਾਵੀ ਉਮੀਦਵਾਰਾਂ ਬਾਰੇ ਚਰਚਾ ਕੀਤਾ ਗਈ। ਉਨ੍ਹਾਂ ਕਾਂਗਰਸੀ ਵਰਕਰਾਂ ਨੂੰ ਚੋਣਾਂ ਵਿੱਚ ਡਟ ਜਾਣ ਦਾ ਸੱਦਾ ਦਿੱਤਾ। ਵਰਕਰਾਂ ਨੂੰ ਸੰਬੋਧਨ 'ਚ ਆਸ਼ੂ ਬੰਗੜ ਨੇ ਕਿਹਾ ਕਿ ਲੋਕ ਮੌਜੂਦਾ 'ਆਪ' ਸਰਕਾਰ ਦੀਆਂ ਨੀਤੀਆਂ ਤੋਂ ਅੱਕ ਚੁੱਕੇ ਹਨ ਤੇ ਇਹ ਚੋਣਾਂ ਸੱਤਾਧਾਰੀ ਧਿਰ ਨੂੰ ਸ਼ੀਸ਼ਾ ਦਿਖਾਉਣ ਦਾ ਵਧੀਆ ਮੌਕਾ ਹੈ। ਇਸ ਮੌਕੇ ਬਲਜਿੰਦਰ ਸਿੰਘ ਨਿੱਕਾ, ਸਾਬਕਾ ਐੱਮਸੀ ਬਲਵਿੰਦਰ ਸਿੰਘ ਪਰਜਾਪਤ, ਸੁਖਚੈਨ ਸਿੰਘ ਖੋਸਾ, ਸੁਖਦੀਪ ਸਿੰਘ ਨੰਬਰਦਾਰ, ਜੋਗਿੰਦਰ ਸਿੰਘ ਨੰਬਰਦਾਰ, ਐੱਮਸੀ ਮਨਤਾਰ ਸਿੰਘ, ਐੱਮਸੀ ਪਤੀ ਹਰਦਿਆਲ ਸਿੰਘ, ਬਲਵੀਰ ਸਿੰਘ ਸੰਧੂ, ਸਾਬਕਾ ਐੱਮਸੀ ਮੰਗਲ ਸਿੰਘ ਤੇ ਜਸਵੰਤ ਸਿੰਘ ਜੰਟੂ ਆਦਿ ਹਾਜ਼ਰ ਸਨ।