DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਗੁਰੂ ਕਾਸ਼ੀ ਯੂਨੀਵਰਸਿਟੀ ’ਚ ਏ ਆਈ ਬਾਰੇ ਕਾਨਫਰੰਸ

ਏਆਈ ਖੇਤਰ ’ਚ ਖੋਜਾਰਥੀਆਂ ਅਤੇ ਵਿਦਿਆਰਥੀਆਂ ਲਈ ਅਥਾਹ ਸੰਭਾਵਨਾਵਾਂ: ਰਾਮੇਸ਼ਵਰ ਸਿੰਘ
  • fb
  • twitter
  • whatsapp
  • whatsapp
featured-img featured-img
ਗੁਰੂ ਕਾਸ਼ੀ ਯੂਨੀਵਰਸਿਟੀ ਵਿੱਚ ਖੋਜਰਥੀਆਂ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ।
Advertisement

ਨਵੀਆਂ ਉਮੀਦਾਂ ਤੇ ਨਵੀਆਂ ਸੰਭਾਵਨਾਵਾਂ ਨਾਲ ਆਰਟੀਫੀਸ਼ੀਅਲ ਇੰਟੈਲੀਜੈਂਸ ਕੰਪਿਊਟਰ ਐਂਡ ਇਲੈਕਟ੍ਰੀਕਲ ਇੰਜਨੀਅਰਿੰਗ ਵਿਸ਼ੇ ’ਤੇ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵੱਲੋਂ ਦੋ ਰੋਜ਼ਾ ਅੰਤਰ ਰਾਸ਼ਟਰੀ ਕਾਨਫਰੰਸ ਆਈਏਸੀਈ-2025 ਕਰਵਾਈ ਗਈ। ਇਸ ਮੌਕੇ ਉਪ ਕੁਲਪਤੀ ਡਾ. ਰਾਮੇਸ਼ਵਰ ਸਿੰਘ ਨੇ ਬਤੌਰ ਮੁੱਖ ਮਹਿਮਾਨ ਤੇ ਡਾ. ਅਸ਼ਵਨੀ ਸੇਠੀ ਡਾਇਰੈਕਟਰ ਆਈਕਿਉਏਸੀ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਇਨਾਮ ਵੰਡ ਸਮਾਰੋਹ ਵਿੱਚ ਮੁੱਖ ਮਹਿਮਾਨ ਉਪ ਕੁਲਪਤੀ ਡਾ. ਸਿੰਘ ਨੇ ਕਿਹਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਖੇਤਰ ਵਿੱਚ ਨੌਜਵਾਨ ਪੀੜ੍ਹੀ ਲਈ ਬਹੁਤ ਸੰਭਾਵਨਾਵਾਂ ਅਤੇ ਰੁਜ਼ਗਾਰ ਦੇ ਮੌਕੇ ਹਨ। ਉਨ੍ਹਾਂ ਨੌਜਵਾਨਾਂ ਨੂੰ ਇਸ ਖੇਤਰ ਵਿੱਚ ਵੱਧ ਤੋਂ ਵੱਧ ਖੋਜਾਂ ਕਰ ਕੇ ਨਵੀਆਂ ਉਪਲੱਬਧੀਆਂ ਹਾਸਲ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਆਉਣ ਵਾਲਾ ਸਮਾਂ ਏਆਈ ਦਾ ਹੋਵੇਗਾ। ਅਸੀਂ ਇਸ ਦਾ ਸਦਉਪਯੋਗ ਕਰਕੇ ਮਨੁੱਖੀ ਜੀਵਨ ਨੂੰ ਸੁਖਾਲਾ ਅਤੇ ਖੁਸ਼ਹਾਲ ਬਣਾ ਸਕਦੇ ਹਨ। ਉਨ੍ਹਾਂ ਖੋਜਾਰਥੀਆਂ ਨੂੰ ਖੋਜ ਦੇ ਖੇਤਰ ਵਿੱਚ ਆਧੁਨਿਕ ਯੰਤਰ, ਨਵੀਂ ਤਕਨੀਕ ਅਤੇ ਆਧੁਨਿਕ ਮਸ਼ੀਨਾਂ ਇਸਤੇਮਾਲ ਕਰਨ ਦਾ ਮਸ਼ਵਰਾ ਦਿੱਤਾ। ਡਾ. ਆਰਪੀ ਸਹਾਰਨ ਡੀਨ ਅਕਾਦਮਿਕ ਨੇ ਜੀਕੇਯੂ ਦੇ ਖੋਜਾਰਥੀਆਂ ਅਤੇ ਫੈਕਲਟੀ ਮੈਂਬਰਾਂ ਵੱਲੋਂ ਹਾਸਲ ਕੀਤੇ ਪ੍ਰਾਜੈਕਟਾਂ ’ਤੇ ਚਾਨਣਾ ਪਾਇਆ।

ਡਾ. ਗੁਰਪ੍ਰੀਤ ਕੌਰ ਡੀਨ ਦੇ ਨਿਰਦੇਸ਼ਾਂ ਹੇਠ ਕਰਵਾਏ ਗਏ ਸੱਭਿਆਚਾਰ ਪ੍ਰੋਗਰਾਮ ਵਿੱਚ ਵੱਖ-ਵੱਖ ਫੈਕਲਟੀਆਂ ਦੇ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਕਾਨਫਰੰਸ ਦੇ ਕਨਵੀਨਰ ਡਾ. ਸਵਤੰਤਰ ਸਿੰਘ ਖੁਰਮੀ ਨੇ ਦੱਸਿਆ ਕਿ ਕਾਨਫਰੰਸ ਵਿੱਚ ਹਾਈਬ੍ਰਿਡ ਮੋਡ ਰਾਹੀਂ 400 ਤੋਂ ਵੱਧ ਖੋਜਾਰਥੀਆਂ ਨੇ ਹਿੱਸਾ ਲਿਆ ਅਤੇ 150 ਦੇ ਕਰੀਬ ਖੋਜ ਪੱਤਰ ਪੜ੍ਹੇ। ਖੋਜੀਆਂ ਵੱਲੋਂ ਏਆਈ ’ਤੇ ਬਣਾਏ ਗਏ ਪੋਸਟਰਾਂ ਦੀ ਪ੍ਰਦਰਸ਼ਨੀ ਵੀ ਲਾਈ ਗਈ। ਵੱਖ-ਵੱਖ ਵਰਗਾਂ ਵਿੱਚ ਪੁਸ਼ਕਰ ਡੇਨੀਅਲ, ਮੁਨੀਸ਼ ਕੁਮਾਰ, ਮੋਹਨ ਰਾਜੂ, ਹੇਮੰਤ ਕੁਮਾਰ, ਯਸ਼ਪਾਲ ਕੁਮਾਰ, ਅਮਰਿਦੰਰ ਕੌਰ ਤੇ ਨਵਨੀਤ ਕੌਰ ਦੇ ਖੋਜ ਪੱਤਰਾਂ ਨੂੰ ਬੈਸਟ ਪੇਪਰ ਦੇ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਸਖ਼ਤ ਮੁਕਾਬਲੇ ਵਿੱਚ ਮੋਹਨ ਰਾਜੂ ਨੇ ਬੈਸਟ ਖੋਜਾਰਥੀ ਐਵਾਰਡ ਜਿੱਤਿਆ।

Advertisement

Advertisement
×