ਕਾਮਰੇਡ ਜਰਨੈਲ ਸਿੰਘ ਭਾਈਰੂਪਾ ਦਾ ਦੇਹਾਂਤ
ਉੱਘੇ ਕਾਮਰੇਡ ਤੇ ਸਾਹਿਤਕਾਰ ਜਰਨੈਲ ਸਿੰਘ ਭਾਈਰੂਪਾ ਦਾ ਦੇਹਾਂਤ ਹੋ ਗਿਆ। ਉਨ੍ਹਾਂ ਆਪਣੀ ਜ਼ਿੰਦਗੀ ਖੱਬੇ ਪੱਖੀ ਲਹਿਰ ਨੂੰ ਸਮਰਪਿਤ ਕੀਤੀ। ਉਹ ਲੰਬੇ ਸਮੇਂ ਤੱਕ ਲੈਨਿਨ ਕਿਤਾਬ ਘਰ ਅਤੇ ਪੰਜਾਬ ਬੁੱਕ ਸੈਂਟਰ ਬਠਿੰਡਾ ਦੇ ਪ੍ਰਬੰਧਕ ਰਹੇ। ਕਾਮਰੇਡ ਭਾਈਰੂਪਾ ਪੰਜਾਬੀ ਸਾਹਿਤ ਸਭਾ...
Advertisement
ਉੱਘੇ ਕਾਮਰੇਡ ਤੇ ਸਾਹਿਤਕਾਰ ਜਰਨੈਲ ਸਿੰਘ ਭਾਈਰੂਪਾ ਦਾ ਦੇਹਾਂਤ ਹੋ ਗਿਆ। ਉਨ੍ਹਾਂ ਆਪਣੀ ਜ਼ਿੰਦਗੀ ਖੱਬੇ ਪੱਖੀ ਲਹਿਰ ਨੂੰ ਸਮਰਪਿਤ ਕੀਤੀ। ਉਹ ਲੰਬੇ ਸਮੇਂ ਤੱਕ ਲੈਨਿਨ ਕਿਤਾਬ ਘਰ ਅਤੇ ਪੰਜਾਬ ਬੁੱਕ ਸੈਂਟਰ ਬਠਿੰਡਾ ਦੇ ਪ੍ਰਬੰਧਕ ਰਹੇ। ਕਾਮਰੇਡ ਭਾਈਰੂਪਾ ਪੰਜਾਬੀ ਸਾਹਿਤ ਸਭਾ ਬਠਿੰਡਾ ਦੇ ਮੁਢਲੇ ਮੈਂਬਰਾਂ ਵਿੱਚੋਂ ਸਨ ਅਤੇ ਉਹ ਸਮੇਂ ਸਭਾ ਦੇ ਖਜ਼ਾਨਚੀ ਵਜੋਂ ਸੇਵਾਵਾਂ ਨਿਭਾ ਰਹੇ ਸਨ। ਉਨ੍ਹਾਂ ਕਾਮਰੇਡ ਜਗੀਰ ਸਿੰਘ ਜੋਗਾ, ਕਾਮਰੇਡ ਤੇਜਾ ਸਿੰਘ ਸੁਤੰਤਰ, ਕਾਮਰੇਡ ਭਾਨ ਸਿੰਘ ਭੌਰਾ ਸਮੇਤ ਹੋਰ ਆਗੂਆਂ ਨਾਲ ਕੰਮ ਕੀਤਾ। ਸੀਪੀਆਈ ਦੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਅਰਸ਼ੀ, ਕਾਮਰੇਡ ਬਲਕਰਨ ਸਿੰਘ ਅਤੇ ਸਾਹਿਤ ਸਭਾ ਦੇ ਪ੍ਰਧਾਨ ਜਸਪਾਲ ਮਾਨਖੇੜਾ ਨੇ ਮ੍ਰਿਤਕ ਦੇਹ ਉੱਤੇ ਲਾਲ ਝੰਡਾ ਪਾਇਆ।
Advertisement
Advertisement
×