ਫ਼ਸਲਾਂ ਖ਼ਰਾਬ: ਮੁਆਵਜ਼ਾ ਪੋਰਟਲ ਖੁੱਲ੍ਹਿਆ
ਨਾਥੂਸਰੀ ਚੌਪਟਾ ਤਹਿਸੀਲ ਦੇ ਪਿੰਡਾਂ ਵਿੱਚ ਮੀਂਹ ਦਾ ਪਾਣੀ ਭਰਨ ਕਾਰਨ ਫ਼ਸਲਾਂ ਨੂੰ ਹੋਏ ਨੁਕਸਾਨ ਦਾ ਵੇਰਵਾ ਦਰਜ ਕਰਨ ਲਈ ਈ-ਮੁਆਵਜ਼ਾ ਪੋਰਟਲ 5 ਸਤੰਬਰ ਤੱਕ ਖੋਲ੍ਹ ਦਿੱਤਾ ਗਿਆ ਹੈ। ਨਾਥੂਸਰੀ ਚੌਪਟਾ ਤਹਿਸੀਲ ਦੇ ਪ੍ਰਭਾਵਿਤ ਪਿੰਡ ਨਾਥੂਸਰੀ ਕਲਾਂ, ਨਾਥੂਸਰੀ ਖੁਰਦ,ਗੰਜਾ ਰੁਪਾਣਾ ਅਤੇ ਰਾਮਪੁਰਾ ਬਿਸ਼ਨੋਈਆਂ ਲਈ ਇਹ ਪੋਰਟਲ 5 ਸਤੰਬਰ ਤੱਕ ਖੋਲ੍ਹ ਦਿੱਤਾ ਗਿਆ ਹੈ ਤਾਂ ਜੋ ਪ੍ਰਭਾਵਿਤ ਕਿਸਾਨ ਖੇਤਾਂ ਵਿੱਚ ਮੀਂਹ ਦਾ ਪਾਣੀ ਭਰਨ ਕਾਰਨ ਸਾਉਣੀ ਦੀਆਂ ਫਸਲਾਂ ਨੂੰ ਹੋਏ ਨੁਕਸਾਨ ਦਾ ਵੇਰਵਾ ਦਰਜ ਕਰ ਸਕਣ। ਸਰਕਾਰ ਵੱਲੋਂ ਇਹ ਫੈਸਲਾ ਪ੍ਰਭਾਵਿਤ ਕਿਸਾਨਾਂ ਦੀ ਮੰਗ ਅਤੇ ਸਥਾਨਕ ਪੱਧਰ ’ਤੇ ਪ੍ਰਾਪਤ ਸਿਫ਼ਾਰਸ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਨਾਥੂਸਰੀ ਚੌਪਟਾ ਬਲਾਕ ਵਿੱਚ ਕਰੀਬ 10 ਪਿੰਡਾਂ ਵਿੱਚ ਭਾਰੀ ਮੀਂਹ ਪੈਣ ਕਾਰਨ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਸੀ ਪਰ ਸਰਕਾਰ ਕੇਵਲ ਦੋ ਪਿੰਡਾਂ ਲਈ ਹੀ ਮੁਆਵਜ਼ਾ ਪੋਰਟਲ ਖੋਲ੍ਹਿਆ ਗਿਆ ਸੀ ਜਿਸਤੋਂ ਬਾਅਦ ਕਿਸਾਨਾਂ ਵੱਲੋਂ ਪੰਜਾਬੀ ਟ੍ਰਿਬਿਊਨ ਸਹਿਤ ਅਲੱਗ ਅਲੱਗ ਅਖਬਾਰਾਂ ਰਾਹੀ ਇਸ ਮੁੱਦੇ ਨੂੰ ਉਠਾਇਆ ਗਿਆ ਸੀ। ਸਬੰਧਤ ਪਿੰਡਾਂ ਦੇ ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸਾਉਣੀ 2025 ਦੀਆਂ ਆਪਣੀਆਂ ਪ੍ਰਭਾਵਿਤ ਫ਼ਸਲਾਂ ਦੇ ਵੇਰਵੇ ਸਹੀ ਢੰਗ ਨਾਲ ਦਰਜ ਕਰਨ।