ਨੁਕਸਾਨ ਦਾ ਮੁਆਵਜ਼ਾ 45 ਦਿਨਾਂ ’ਚ ਦਿੱਤਾ ਜਾਵੇਗਾ: ਭੱਲਾ
ਨਗਰ ਸੁਧਾਰ ਟਰੱਸਟ ਬਠਿੰਡਾ ਦੇ ਚੇਅਰਮੈਨ ਤੇ ਆਪ ਦੇ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਜਤਿੰਦਰ ਸਿੰਘ ਭੱਲਾ ਦੀ ਅਗਵਾਈ ਹੇਠ ਹਲਕਾ ਰਾਮਪੁਰਾ ਫੂਲ ਦੇ ਪਿੰਡ ਬੁਰਜ ਲੱਧਾ ਅਤੇ ਹਮੀਰਗੜ੍ਹ ਵਿਚਗ੍ਰਾਮ ਸਭਾਵਾਂ ਕੀਤੀਆਂ ਗਈਆਂ। ਪਿੰਡਾਂ ਵਿਚ ਮੀਂਹ ਦੌਰਾਨ ਲੋਕਾਂ ਦੇ ਮਕਾਨਾਂ ਦੇ...
Advertisement
ਨਗਰ ਸੁਧਾਰ ਟਰੱਸਟ ਬਠਿੰਡਾ ਦੇ ਚੇਅਰਮੈਨ ਤੇ ਆਪ ਦੇ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਜਤਿੰਦਰ ਸਿੰਘ ਭੱਲਾ ਦੀ ਅਗਵਾਈ ਹੇਠ ਹਲਕਾ ਰਾਮਪੁਰਾ ਫੂਲ ਦੇ ਪਿੰਡ ਬੁਰਜ ਲੱਧਾ ਅਤੇ ਹਮੀਰਗੜ੍ਹ ਵਿਚਗ੍ਰਾਮ ਸਭਾਵਾਂ ਕੀਤੀਆਂ ਗਈਆਂ। ਪਿੰਡਾਂ ਵਿਚ ਮੀਂਹ ਦੌਰਾਨ ਲੋਕਾਂ ਦੇ ਮਕਾਨਾਂ ਦੇ ਹੋਏ ਨੁਕਸਾਨ ਸਬੰਧੀ ਪੀੜਤ ਪਰਿਵਾਰਾਂ ਤੋਂ ਅਰਜ਼ੀਆਂ ਲਈਆਂ ਗਈਆਂ। ਸ੍ਰੀ ਭੱਲਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਆਦੇਸ਼ ਜਾਰੀ ਕੀਤੇ ਹਨ ਕਿ ਸੂਬੇ ਦੇ ਸਮੂਹ ਪਿੰਡਾਂ ਵਿੱਚ ਗ੍ਰਾਮ ਸਭਾਵਾਂ ਕਰਕੇ ਹੜ੍ਹਾਂ ਤੇ ਮੀਂਹ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੀਂਹ ਕਾਰਨ ਮਕਾਨਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ 45 ਦਿਨਾਂ 'ਚ ਦਿੱਤਾ ਜਾਵੇਗਾ। ਇਸ ਮੌਕੇ ਸਰਪੰਚ ਅਜਾਇਬ ਸਿੰਘ ਹਮੀਰਗੜ੍ਹ, ਬਲਵੀਰ ਸਿੰਘ ਹਮੀਰਗੜ੍ਹ, ਸਿਕੰਦਰ ਸਿੰਘ, ਨਵਦੀਪ ਸਿੰਘ ਤੇ ਪਿੰਡ ਵਾਸੀ ਹਾਜ਼ਰ ਸਨ।
Advertisement
Advertisement
×