ਕਾਮਰੇਡ ਜਗੀਰ ਸਿੰਘ ਜੋਗਾ ਦੀ ਬਰਸੀ ਮਨਾਈ
ਪਰਜਾ ਮੰਡਲ ਲਹਿਰ ਦੇ ਮੋਢੀ ਕਾਮਰੇਡ ਜਗੀਰ ਸਿੰਘ ਜੋਗਾ ਦੀ 23ਵੀਂ ਬਰਸੀ ਜੋਗਾ ਦੇ ਕਾਮਰੇਡ ਜਗੀਰ ਸਿੰਘ ਜੋਗਾ ਸਰਕਾਰੀ ਸੈਕੰਡਰੀ ਸਕੂਲ ਲੜਕੀਆਂ ਵਿੱਚ ਮਨਾਈ ਗਈ। ਝੰਡਾ ਲਹਿਰਾਉਣ ਦੀ ਰਸ਼ਮ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ, ਕਾਮਰੇਡ ਨਿਰਮਲ ਸਿੰਘ ਧਾਲੀਵਾਲ ਅਤੇ ਨਗਰ ਪੰਚਾਇਤ ਜੋਗਾ ਵੱਲੋਂ ਨਿਭਾਈ ਗਈ। ਬੁਲਾਰਿਆਂ ਨੇ ਕਿਹਾ ਕਿ ਕਾਮਰੇਡ ਜਗੀਰ ਸਿੰਘ ਜੋਗਾ ਵਰਗੇ ਵਿਅਕਤੀਆਂ ਦੀ ਸੋਚ ਨੂੰ ਬਚਾਉਣ ਦੀ ਸਾਨੂੰ ਲੋੜ ਹੈ। ਉਨ੍ਹਾਂ ਕਿਹਾ ਫਿਰਕੂ ਤਾਕਤਾਂ ਦੇਸ਼ ਦੇ ਭਾਈਚਾਰੇ ਨੂੰ ਵੰਡਣ ਵਿੱਚ ਲੱਗੀਆਂ ਹੋਈਆਂ ਜਿਨ੍ਹਾਂ ਨੂੰ ਕਿਸੇ ਵੀ ਕੀਮਤ ’ਤੇ ਸਹਿਣ ਨਹੀਂ ਕੀਤਾ ਜਾਵੇਗਾ। ਨਗਰ ਪੰਚਾਇਤ ਜੋਗਾ ਦੇ ਪ੍ਰਧਾਨ ਕਾਮਰੇਡ ਗੁਰਮੀਤ ਸਿੰਘ ਜੋਗਾ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ। ਸਟੇਜ ਦੀ ਕਾਰਵਾਈ ਕਾਮਰੇਡ ਕੁਲਵਿੰਦਰ ਸਿੰਘ ਉੱਡਤ ਨੇ ਨਿਭਾਈ। ਇਸ ਮੌਕੇ ਕਾਮਰੇਡ ਕ੍ਰਿਸ਼ਨ ਸਿੰਘ ਚੌਹਾਨ, ਕਹਾਣੀਕਾਰ ਦਰਸ਼ਨ ਸਿੰਘ ਜੋਗਾ, ਸਰਪੰਚ ਹਰਭਜਨ ਸਿੰਘ ਰੱਲਾ, ਮਾਸਟਰ ਸੁਖਦੇਵ ਸਿੰਘ ਰਿਖੀ, ਮਾਸਟਰ ਬਿੱਕਰ ਸਿੰਘ ਰੱਲਾ, ਕਾਮਰੇਡ ਮੇਘਾ ਸਿੰਘ ਜੋਗਾ ਤੇ ਹੋਰ ਹਾਜ਼ਰ ਸਨ।