ਦਸਮੇਸ਼ ਜੋਤੀ ਸੀਨੀਅਰ ਸੈਕੰਡਰੀ ਸਕੂਲ, ਦੇਸੂਜੋਧਾ ’ਚ ਤੀਆਂ ਸਬੰਧੀ ਪ੍ਰੋਗਰਾਮ ਕਰਵਾਇਆ ਗਿਆ। ਵਿਦਿਆਰਥਣਾਂ ਨੇ ਰੰਗ-ਬਿਰੰਗੇ ਪਹਿਨਾਵਿਆਂ 'ਚ ਝੂਲਿਆਂ ਦੀ ਰੌਣਕ ਵਧਾਈ ਅਤੇ ਲੋਕ ਗੀਤਾਂ ’ਤੇ ਨੱਚ ਕੇ ਮਾਹੌਲ ਨੂੰ ਚਾਰ ਚੰਨ੍ਹ ਲਾ ਦਿੱਤੇ। ਇਸ ਮੌਕੇ ਵਿਦਿਆਰਥਣਾਂ ਦੀ ਮਾਵਾਂ ਤੇ ਹੋਰ ਔਰਤਾਂ ਨੇ ਵੀ ਤੀਜ ਸਮਾਗਮ ਵਿੱਚ ਹਿੱਸਾ ਲਿਆ।
ਇਸ ਮੌਕੇ ਲੋਕ ਨਾਚ, ਮਹਿੰਦੀ, ਰਵਾਇਤੀ ਪਹਿਰਾਵਾ ਅਤੇ ‘ਮਿਸ ਪੰਜਾਬਣ’ ਮੁਕਾਬਲੇ ਕਰਵਾਏ ਗਏ। ਨਾਚ ਮੁਕਾਬਲੇ ’ਚ 9ਵੀਂ ਦੀ ਖੁਸ਼ਦੀਪ ਤੇ ਪ੍ਰਨੀਤ ਪਹਿਲੇ ਸਥਾਨ, 10ਵੀਂ ਦੀ ਗੁਰਅੰਸ਼ ਦੂਜੇ ਅਤੇ 6ਵੀਂ ਦੀ ਗੁਰਮਨਦੀਪ ਤੀਜੇ ਸਥਾਨ ’ਤੇ ਰਹੀ। ‘ਮਿਸ ਪੰਜਾਬਣ’ ਦਾ ਖਿਤਾਬ 9ਵੀਂ ਦੀ ਵਿਪਿਨ ਨੇ ਜਿੱਤਿਆ, ਇਕਮਨ ਦੂਜੇ ਤੇ 12ਵੀਂ ਦੀ ਖੁਸ਼ਪਰੀਤ ਤੀਜੇ ਸਥਾਨ ’ਤੇ ਰਹੀ। ਬਜ਼ੁਰਗ ਮਾਵਾਂ ਅਤੇ ਪਿੰਡ ਦੀਆਂ ਔਰਤਾਂ ਨੇ ਰਵਾਇਤੀ ਪੰਜਾਬੀ ਬੋਲੀਆਂ ਅਤੇ ਲੋਕ ਗੀਤਾਂ ਰਾਹੀਂ ਤੀਜ ਦੀ ਖੁਸ਼ੀ ਨੂੰ ਹੋਰ ਵੀ ਚਾਰ ਚੰਨ੍ਹ ਲਾ ਦਿੱਤੇ। ਮੁੱਖ ਮਹਿਮਾਨ ਸ੍ਰੀਮਤੀ ਕਮਲ ਕਾਮਰਾ ਨੇ ਵਿਦਿਆਰਥਣਾਂ ਨੂੰ ਭਾਰਤੀ ਸੱਭਿਆਚਾਰ ਨਾਲ ਜੁੜੇ ਰਹਿਣ ਦੀ ਪ੍ਰੇਰਣਾ ਦਿੱਤੀ। ਪ੍ਰਿੰਸੀਪਲ ਮੀਨੂ ਮੋਂਗਾ ਨੇ ਸਾਰੇ ਪ੍ਰਤੀਭਾਗੀਆਂ, ਮਾਪਿਆਂ ਤੇ ਅਧਿਆਪਕਾਂ ਦਾ ਧੰਨਵਾਦ ਕਰਦੇ ਤੀਜ ਦੀ ਵਧਾਈਆਂ ਦਿੱਤੀ।