ਵਿਜ਼ਡਮ ਸਕੂਲ ’ਚ ਰੰਗਾਰੰਗ ਪ੍ਰੋਗਰਾਮ
ਵਿਜ਼ਡਮ ਇੰਟਰਨੈਸ਼ਨਲ ਪਬਲਿਕ ਸਕੂਲ, ਮੁਦਕੀ ਵਿੱਚ ਆਜ਼ਾਦੀ ਤੇ ਜਨਮ ਅਸ਼ਟਮੀ ਮਨਾਈ ਗਈ। ਪ੍ਰਿੰਸੀਪਲ ਰੀਟਾ ਮਹਿਤਾ ਨੇ ਦੱਸਿਆ ਕਿ ਰਾਸ਼ਟਰੀ ਗੀਤ ਉਪਰੰਤ ਤਿਰੰਗਾ ਲਹਿਰਾਇਆ ਗਿਆ। ਵਿਦਿਆਰਥੀਆਂ ਨੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਦੇਸ਼ ਭਗਤੀ ਦੇ ਗੀਤ ਗਾਏ। ਇਸ ਤੋਂ ਇਲਾਵਾ...
Advertisement
ਵਿਜ਼ਡਮ ਇੰਟਰਨੈਸ਼ਨਲ ਪਬਲਿਕ ਸਕੂਲ, ਮੁਦਕੀ ਵਿੱਚ ਆਜ਼ਾਦੀ ਤੇ ਜਨਮ ਅਸ਼ਟਮੀ ਮਨਾਈ ਗਈ। ਪ੍ਰਿੰਸੀਪਲ ਰੀਟਾ ਮਹਿਤਾ ਨੇ ਦੱਸਿਆ ਕਿ ਰਾਸ਼ਟਰੀ ਗੀਤ ਉਪਰੰਤ ਤਿਰੰਗਾ ਲਹਿਰਾਇਆ ਗਿਆ। ਵਿਦਿਆਰਥੀਆਂ ਨੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਦੇਸ਼ ਭਗਤੀ ਦੇ ਗੀਤ ਗਾਏ। ਇਸ ਤੋਂ ਇਲਾਵਾ ਜਨਮ ਅਸ਼ਟਮੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਕ੍ਰਿਸ਼ਨ ਭਗਵਾਨ ਦੇ ਜੀਵਨ ਨਾਲ ਸਬੰਧਤ ਝਾਕੀਆਂ ਪੇਸ਼ ਕੀਤੀਆਂ ਗਈਆਂ। ਕੇਜੀ ਸੈਕਸ਼ਨ ਦੇ ਵਿਦਿਆਰਥੀ ਰਾਧਾ-ਕ੍ਰਿਸ਼ਨ ਦੀਆਂ ਪੁਸ਼ਾਕਾਂ ਪਹਿਨ ਕੇ ਸਕੂਲ ਆਏ। ਪ੍ਰਬੰਧਕ ਸਮਿਤੀ ਦੇ ਮੈਂਬਰ ਸੁਮਨ ਲਤਾ, ਕਮਲਜੀਤ ਕੌਰ ਰੱਖਰਾ, ਗੌਤਮ ਸੱਚਰ ਤੇ ਨਿਤਿਨ ਜੈਸਵਾਲ ਵੀ ਹਾਜ਼ਰ ਰਹੇ।
Advertisement
Advertisement
×