ਕਲੱਬ ਵੱਲੋਂ ਦਸਹਿਰੇ ਦੀ ਤਿਆਰੀ ਸ਼ੁਰੂ
ਨਿਊ ਡਰਾਮਾਟਿਕ ਕਲੱਬ ਨੇ ਦਸਹਿਰਾ ਸਮਾਗਮ ਦੀ ਤਿਆਰ ਵਿੱਢ ਦਿੱਤੀ ਹੈ। ਇਸ ਦੀ ਸ਼ੁਰੂਆਤ ਪੰਚਾਇਤੀ ਸ਼ਿਵ ਮੰਦਰ ਵਿੱਚ ਕਲੱਬ ਪ੍ਰਧਾਨ ਸੁਮਨ ਬੱਲੀ, ਉਨ੍ਹਾਂ ਦੀ ਪਤਨੀ ਅੰਜਨਾ ਗੁਪਤਾ, ਐੱਨਐੱਸ ਮੈਮੋਰੀਅਲ ਸਕੂਲ ਦੇ ਐੱਮਡੀ ਅੰਗਰੇਜ਼ ਸਿੰਘ ਗਿੱਲ, ਪ੍ਰਿੰਸੀਪਲ ਕੁਲੀਪ ਕੌਰ ਨੇ ਸ੍ਰੀ...
Advertisement
ਨਿਊ ਡਰਾਮਾਟਿਕ ਕਲੱਬ ਨੇ ਦਸਹਿਰਾ ਸਮਾਗਮ ਦੀ ਤਿਆਰ ਵਿੱਢ ਦਿੱਤੀ ਹੈ। ਇਸ ਦੀ ਸ਼ੁਰੂਆਤ ਪੰਚਾਇਤੀ ਸ਼ਿਵ ਮੰਦਰ ਵਿੱਚ ਕਲੱਬ ਪ੍ਰਧਾਨ ਸੁਮਨ ਬੱਲੀ, ਉਨ੍ਹਾਂ ਦੀ ਪਤਨੀ ਅੰਜਨਾ ਗੁਪਤਾ, ਐੱਨਐੱਸ ਮੈਮੋਰੀਅਲ ਸਕੂਲ ਦੇ ਐੱਮਡੀ ਅੰਗਰੇਜ਼ ਸਿੰਘ ਗਿੱਲ, ਪ੍ਰਿੰਸੀਪਲ ਕੁਲੀਪ ਕੌਰ ਨੇ ਸ੍ਰੀ ਗਣੇਸ਼ ਪੂਜਾ ਕਰਕੇ ਕੀਤੀ। ਕਲੱਬ ਦੇ ਪ੍ਰਧਾਨ ਸੁਮਨ ਬੱਲੀ ਅਤੇ ਖਜ਼ਾਨਚੀ ਸੁਰਿੰਦਰਪਾਲ ਕਾਕੂ ਨੇ ਦੱਸਿਆ ਕਿ ਦਸਹਿਰੇ ਦੇ ਤਿਉਹਾਰ ’ਤੇ ਵਿਸ਼ੇਸ਼ ਮਾਹਰਾਂ ਵੱਲੋਂ ਰਾਵਣ, ਕੁੰਭਕਰਨ ਅਤੇ ਮੇਘ ਨਾਥ ਦੇ ਪੁਤਲੇ ਬਣਾਏ ਜਾਣਗੇ ਅਤੇ ਸ਼ਹਿਰ ਵਿੱਚ ਸ਼ੋਭਾ ਯਾਤਰਾ ਦੌਰਾਨ ਸ੍ਰੀ ਰਾਮ ਚੰਦਰ, ਮਾਤਾ ਸੀਤਾ, ਲਛਮਣ, ਰਾਵਣ ਆਦਿ ਦੀਆਂ ਸੁੰਦਰ ਝਾਕੀਆਂ ਕੱਢੀਆਂ ਜਾਣਗੀਆਂ। ਇਸ ਮੌਕੇ ਮੰਦਰ ਕਮੇਟੀ ਦੇ ਪ੍ਰਧਾਨ ਨਰਦੀਪ ਗਰਗ, ਪਵਨ ਮਹੇਸ਼ਵਰੀ, ਰਾਜੀਵ ਕਾਂਤ, ਰਵਿੰਦਰ ਲਾਗਪਾਲ ਅਤੇ ਭੂਸ਼ਣ ਕੁਮਾਰ ਹਾਜ਼ਰ ਸਨ।
Advertisement
Advertisement
×