DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅੱਠਵੀਂ ਦੇ ਨਤੀਜੇ: ਵੱਖ-ਵੱਖ ਸਕੂਲਾਂ ਵੱਲੋਂ ਸ਼ਾਨਦਾਰ ਕਾਰਗੁਜ਼ਾਰੀ

ਸਕੂਲਾਂ ਵੱਲੋਂ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ
  • fb
  • twitter
  • whatsapp
  • whatsapp
featured-img featured-img
ਮਾਨਸਾ ਵਿੱਚ ਮੋਹਰੀ ਵਿਦਿਆਰਥੀਆਂ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ। -ਫੋਟੋ: ਸੁਰੇਸ਼
Advertisement

ਪੱਤਰ ਪ੍ਰੇਰਕ

ਗਿੱਦੜਬਾਹਾ, 5 ਅਪਰੈਲ

Advertisement

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਅੱਠਵੀਂ ਜਮਾਤ ਦੇ ਨਤੀਜੇ ਵਿੱਚ ਬਾਬਾ ਫ਼ਰੀਦ ਸੀਨੀਅਰ ਸੈਕੰਡਰੀ ਸਕੂਲ ਛੱਤਿਆਣਾ ਦਾ ਨਤੀਜਾ ਸ਼ਾਨਦਾਰ ਰਿਹਾ ਹੈ। ਮੈਨੇਜਿੰਗ ਡਾਇਰੈਕਟਰ ਹਰਜੀਤ ਸਿੰਘ ਬਰਾੜ ਅਤੇ ਪ੍ਰਿੰਸੀਪਲ ਪਰਮਜੀਤ ਕੌਰ ਨੇ ਦੱਸਿਆ ਕਿ ਨਤੀਜੇ ਵਿੱਚ ਸਕੂਲ ਦੀਆਂ ਦੋ ਹੋਣਹਾਰ ਵਿਦਿਆਰਥਣਾਂ ਪ੍ਰਭਜੋਤ ਕੌਰ ਨੇ 98.60 ਫ਼ੀਸਦੀ ਅੰਕ ਪ੍ਰਾਪਤ ਕਰਕੇ ਪੰਜਾਬ ਵਿੱਚੋਂ 9ਵਾਂ ਰੈਂਕ ਅਤੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚੋਂ ਦੂਜਾ ਸਥਾਨ ਹਾਸਲ ਕੀਤਾ ਹੈ। ਇਸੇ ਤਰ੍ਹਾਂ ਤਰਸ਼ਪ੍ਰੀਤ ਕੌਰ ਨੇ 98.16 ਪ੍ਰਤੀਸ਼ਤ ਅੰਕ ਪ੍ਰਾਪਤ ਕਰ ਕੇ ਪੰਜਾਬ ਵਿੱਚੋਂ 12ਵਾਂ ਸਥਾਨ ਹਾਸਲ ਕਰਦਿਆਂ ਮੈਰਿਟ ਵਿੱਚ ਜਗ੍ਹਾ ਬਣਾਈ। ਇਸੇ ਤਰ੍ਹਾਂ ਨਿਊ ਮਾਲਵਾ ਸੀਨੀਅਰ ਸੈਕੰਡਰੀ ਸਕੂਲ, ਮੱਲਣ ਦਾ ਨਤੀਜਾ ਰਿਹਾ 100 ਫ਼ੀਸਦੀ ਰਿਹਾ ਹੈ। ਵਿਦਿਆਰਥਣ ਨਿਸ਼ਾ ਸ਼ਰਮਾ ਨੇ 582/600 ਨੰਬਰਾਂ ਨਾਲ ਪਹਿਲਾ, ਖੁਸ਼ਵੀਰ ਕੌਰ ਨੇ 576/600 ਨੰਬਰਾਂ ਨਾਲ ਦੂਸਰਾ ਅਤੇ ਤਰਨਜੋਤ ਕੌਰ ਨੇ 560/600 ਨੰਬਰ ਲੈ ਕੇ ਤੀਸਰਾ ਸਥਾਨ ਹਾਸਲ ਕੀਤਾ। ਪ੍ਰਿੰਸੀਪਲ ਕੁਲਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਅੱਠਵੀਂ ਕਾਲਸ ਦੇ ਕੁੱਲ 76 ਬੱਚਿਆਂ ਵਿੱਚੋਂ 30 ਬੱਚਿਆਂ ਨੇ 80 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ। ਪ੍ਰਿੰਸੀਪਲ ਕੁਲਵਿੰਦਰ ਸਿੰਘ ਬਰਾੜ, ਪ੍ਰਿੰਸੀਪਲ ਸੈਕੰਡਰੀ ਵਿੰਗ ਅਤੇ ਸ੍ਰੀਮਤੀ ਪੂਨਮ ਰਾਣੀ ਪ੍ਰਿੰਸੀਪਲ ਪ੍ਰਾਇਮਰੀ ਵਿੰਗ ਨੇ ਬੱਚਿਆਂ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਜਸਵਿੰਦਰ ਸਿੰਘ, ਮੈਨੇਜਰ ਗੁਰਚਰਨ ਸਿੰਘ, ਚੇਅਰਪਰਸਨ ਸਵਰਨਜੀਤ ਕੌਰ, ਬਲਜੀਤ ਸਿੰਘ ਰਾਏ, ਸਿਮਰਨਜੀਤ ਸਿੰਘ, ਸਤਵੀਰ ਕੌਰ, ਸੁਖਜਿੰਦਰ ਸਿੰਘ ਤੋਂ ਇਲਾਵਾ ਸਮੂਹ ਸਟਾਫ਼ ਹਾਜ਼ਰ ਸੀ।

ਭੁੱਚੋ ਮੰਡੀ (ਪੱਤਰ ਪ੍ਰੇਰਕ): ਅੱਠਵੀਂ ਜਮਾਤ ਦੇ ਨਤੀਜੇ ਵਿੱਚ ਐੱਨਐੱਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ (ਭੁੱਚੋ ਮੰਡੀ) ਦਾ ਨਤੀਜਾ ਸ਼ਾਨਦਾਰ ਰਿਹਾ। ਪ੍ਰਿੰਸੀਪਲ ਕੁਲਦੀਪ ਕੌਰ ਨੇ ਦੱਸਿਆ ਕਿ ਇਸ ਨਤੀਜੇ ਵਿੱਚ ਹਿਮਾਂਸ਼ੀ ਗਰਗ ਨੇ 600 ਵਿੱਚੋਂ 560 ਅੰਕ (93.33 ਫੀਸਦੀ) ਲੈ ਕੇ ਸਕੂਲ ਵਿੱਚੋਂ ਪਹਿਲਾ, ਮਨੀਸ਼ ਨੇ 600 ਵਿੱਚੋਂ 542 (90.33 ਫੀਸਦੀ) ਅੰਕਾਂ ਨਾਲ ਦੂਜਾ ਅਤੇ ਮਹਿਕਪ੍ਰੀਤ ਕੌਰ ਨੇ 600 ਵਿੱਚੋਂ 536 ਅੰਕ (89.33 ਫੀਸਦੀ) ਲੈ ਕੇ ਤੀਜਾ ਸਥਾਨ ਹਾਸਲ ਕੀਤਾ ਹੈ। ਉਨ੍ਹਾਂ ਇਸ ਪ੍ਰਾਪਤੀ ਦਾ ਸਿਹਰਾ ਮਿਹਨਤੀ ਸਟਾਫ਼ ਨੂੰ ਦਿੱਤਾ। ਐੱਮਡੀ ਅੰਗਰੇਜ਼ ਸਿੰਘ ਗਿੱਲ ਨੇ ਹੋਣਹਾਰ ਵਿਦਿਆਰਥੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ।

ਮਾਨਸਾ (ਪੱਤਰ ਪ੍ਰੇਰਕ): ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾ ਪੰਜਵੀਂ ਅਤੇ ਅੱਠਵੀਂ ਜਮਾਤ ਦਾ ਨਤੀਜਾ 100 ਪ੍ਰਤੀਸ਼ਤ ਰਿਹਾ। ਸਕੂਲ ਡਾਇਰੈਕਟਰ ਜੁਗਰਾਜ ਸਿੰਘ ਨੇ ਦੱਸਿਆ ਕਿ ਪੰਜਵੀਂ ਜਮਾਤ ’ਚੋਂ ਰਾਧਾ ਰਾਣੀ ਅਤੇ ਮੁਸਕਾਨ ਨੇ 498/500 ਅੰਕ ਪ੍ਰਾਪਤ ਕਰ ਕੇ ਪਹਿਲਾ, ਜਸਦੀਪ ਕੌਰ ਨੇ 495/500 ਅੰਕ ਪ੍ਰਾਪਤ ਕਰਕੇ ਦੂਸਰਾ ਅਤੇ ਵਿਸ਼ਾਲ ਕੁਮਾਰ 490/500 ਅੰਕ ਪ੍ਰਾਪਤ ਕਰ ਕੇ ਤੀਸਰਾ ਸਥਾਨ ਹਾਸਲ ਕੀਤਾ। ਪ੍ਰਿੰਸੀਪਲ ਪਰਮਪ੍ਰੀਤ ਸਿੰਘ ਨੇ ਦੱਸਿਆ ਕਿ ਇਸੇ ਤਰ੍ਹਾਂ ਅੱਠਵੀਂ ਜਮਾਤ ਦੇ ਨਤੀਜੇ ਦੌਰਾਨ ਨੈਤਿਕ ਮੌਰੀਆ ਨੇ 565/600 ਪ੍ਰਾਪਤ ਕਰ ਕੇ ਪਹਿਲਾ, ਮਨਵੀਰ ਕੌਰ ਨੇ 541/600 ਪ੍ਰਾਪਤ ਕਰਕੇ ਦੂਜਾ ਅਤੇ ਨਿਧੀ ਨੇ 530/600 ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਹਾਸਲ ਕੀਤਾ।

ਤਪਾ ਮੰਡੀ (ਪੱਤਰ ਪ੍ਰੇਰਕ): ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵੱਲੋਂ ਐਲਾਨੇ ਅੱਠਵੀਂ ਕਲਾਸ ਦੇ ਨਤੀਜਿਆਂ ’ਚੋਂ ਹੋਲੀ ਏਂਜਲਜ਼ ਪਬਲਿਕ ਸਕੂਲ ਦੇ ਵਿਦਿਆਰਥੀਆਂ ਗੌਰਿਸ਼ ਜਿੰਦਲ (96.5%) ਹਰਨੂਰ ਕੌਰ (96.3%)ਨੇ ਦੂਜਾ ਅਤੇ ਹਰਸ਼ਿਤਾ (93.8%) ਨੇ ਤੀਜਾ ਸਥਾਨ ਹਾਸਲ ਕੀਤਾ ਹੈ। ਇਸੇ ਤਰ੍ਹਾਂ ਪੰਜਵੀਂ ਜਮਾਤ ਵਿੱਚੋਂ ਨਵਰੀਤ ਕੌਰ (99.6%) ਤੇ ਜਸਪ੍ਰੀਤ ਕੌਰ (99.6%) ਨੇ ਪਹਿਲਾ ਸਥਾਨ, ਪਾਰਸਦੀਪ ਸਿੰਘ (99.4%) ਤੇ ਨਵਨੀਤ ਕੌਰ (99.4%) ਨੇ ਦੂਜਾ ਤੇ ਬਲਵਿੰਦਰ ਸਿੰਘ (99.2%) ਨੇ ਤੀਜਾ ਸਥਾਨ ਹਾਸਲ ਪ੍ਰਾਪਤ ਕੀਤਾ ਹੈ। ਇਸ ਮੌਕੇ ਸਕੂਲ ਪ੍ਰਬੰਧਕਾਂ ਵੱਲੋਂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।

ਰਾਮਾਂ ਮੰਡੀ ਸਕੂਲ ਦੀਆਂ ਦੋ ਵਿਦਿਆਰਥਣਾਂ ਮੈਰਿਟ ’ਚ

ਰਾਮਾਂ ਮੰਡੀ (ਪੱਤਰ ਪ੍ਰੇਰਕ): ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਅੱਠਵੀਂ ਜਮਾਤ ਦੇ ਨਤੀਜਿਆਂ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰਾਮਾਂ ਮੰਡੀ ਦੀਆਂ ਦੋ ਵਿਦਿਆਰਥਣਾਂ ਅਮਨਪ੍ਰੀਤ ਕੌਰ ਪੁੱਤਰੀ ਸੁਖਜਿੰਦਰ ਸਿੰਘ 591/600 ਅਤੇ ਯੋਗਿਤਾ ਪੁੱਤਰੀ ਗੁਰਪ੍ਰੀਤ ਸਿੰਘ ਨੇ 588/600 ਅੰਕ ਹਾਸਲ ਕਰ ਕੇ ਮੈਰਿਟ ਸੂਚੀ ਵਿੱਚ ਨਾਮ ਦਰਜ ਕਰਵਾਇਆ ਹੈ। ਸਕੂਲ ਦੇ ਅਧਿਆਪਕ ਸੰਜੀਵ ਕੁਮਾਰ ਨੇ ਕਿਹਾ ਕਿ ਮੈਰਿਟ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਸਕੂਲ ਵੱਲੋਂ ਸਨਮਾਨਿਤ ਵੀ ਕੀਤਾ ਗਿਆ।

ਸਨ ਰਾਈਜ਼ ਪਬਲਿਕ ਸਕੂਲ ਦਾ ਨਤੀਜਾ ਸ਼ਾਨਦਾਰ

ਭਾਈ ਰੂਪਾ (ਨਿੱਜੀ ਪੱਤਰ ਪ੍ਰੇਰਕ): ਸਨ ਰਾਈਜ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਭਾਈ ਰੂਪਾ ਦੀ ਅੱਠਵੀਂ ਜਮਾਤ ਦਾ ਨਤੀਜਾ ਸੌ ਫ਼ੀਸਦੀ ਰਿਹਾ। ਪ੍ਰਿੰਸੀਪਲ ਜਤਿੰਦਰ ਨਾਥ ਕੋਹਲੀ ਨੇ ਦੱਸਿਆ ਕਿ ਅਨਮੋਲਰੀਤ ਕੌਰ ਨੇ 600 ’ਚੋਂ 587 ਨੰਬਰ ਲੈ ਕੇ ਪਹਿਲਾ, ਏਕਮਜੋਤ ਕੌਰ ਤੇ ਗੁਰਲੀਨ ਕੌਰ ਨੇ 555 ਨੰਬਰਾਂ ਨਾਲ ਦੂਜਾ ਤੇ ਵੀਰਪਾਲ ਕੌਰ ਨੇ 554 ਨੰਬਰ ਨਾਲ ਤੀਜਾ ਸਥਾਨ ਹਾਸਲ ਕੀਤਾ। ਬਾਕੀ ਬੱਚੇ ਵੀ ਵਧੀਆ ਅੰਕ ਲੈ ਕੇ ਪਾਸ ਹੋਏ। ਪ੍ਰਿੰਸੀਪਲ ਜਤਿੰਦਰ ਨਾਥ ਕੋਹਲੀ ਨੇ ਬੱਚਿਆਂ ਦਾ ਸਨਮਾਨ ਕਰਦਿਆਂ ਜਮਾਤ ਦੀ ਇੰਚਾਰਜ ਪ੍ਰਵੀਨ ਰਾਣੀ ਦਾ ਉਚੇਚਾ ਧੰਨਵਾਦ ਕੀਤਾ। ਇਸ ਮੌਕੇ ਵਾਈਸ ਪ੍ਰਿੰਸੀਪਲ ਗੁਰਦੀਪ ਸਿੰਘ ਮਾਨ, ਮਲਕੀਤ ਸਿੰਘ, ਹਰਸ਼ਦੀਪ ਘੰਡ, ਗੁਰਜੀਤ ਸਿੰਘ, ਕਰਮਜੀਤ ਬੁੱਟਰ, ਗੁਰਮੀਤ ਬੁਰਜਗਿੱਲ, ਸੰਦੀਪ ਕੌਰ ਸੇਲਬਰਾਹ, ਅਮਨਜੋਤ ਕੌਰ ਕਾਲੋਕੇ, ਸਿਮਰਜੀਤ ਰਾਮਪੁਰਾ ਤੇ ਸੰਦੀਪ ਕੌਰ ਭਾਈ ਰੂਪਾ ਹਾਜ਼ਰ ਸਨ।

ਖੁੱਡੀ ਕਲਾਂ ਸਕੂਲ ’ਚ ਲੜਕੀਆਂ ਨੇ ਮੱਲੇ ਤਿੰਨੋਂ ਸਥਾਨ

ਹੰਢਿਆਇਆ (ਪੱਤਰ ਪ੍ਰੇਰਕ): ਪਿੰਡ ਖੁੱਡੀ ਕਲਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਇੰਚਾਰਜ ਅਵਿਨਾਸ਼ ਕੌਰ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਨਤੀਜੇ ਵਿੱਚ ਸੰਦੀਪ ਕੌਰ ਪੁੱਤਰੀ ਗੁਰਦੀਪ ਸਿੰਘ ਨੇ 561 ਅੰਕ ਪ੍ਰਾਪਤ ਕਰ ਕੇ ਪਹਿਲਾ, ਲਵਲੀਨ ਕੌਰ ਪੁੱਤਰੀ ਹਰਤੇਜ ਸਿੰਘ ਨੇ 551 ਅੰਕ ਪ੍ਰਾਪਤ ਕਰ ਕੇ ਦੂਜਾ ਅਤੇ ਹਰਸਿਮਰਨ ਕੌਰ ਪੁੱਤਰੀ ਬਿੰਦਰ ਸਿੰਘ ਨੇ 529 ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਅੱਠਵੀਂ ਜਮਾਤ ਦੇ ਨਤੀਜਿਆਂ ਵਿੱਚ ਕੁੜੀਆਂ ਨੇ ਮੱਲਾਂ ਮਾਰਦਿਆਂ ਪਹਿਲੇ ਤਿੰਨੋਂ ਸਥਾਨ ਹਾਸਲ ਕੀਤੇ ਹਨ।

Advertisement
×