ਕਲੇਰ ਸਕੂਲ ਨੇ ਕ੍ਰਿਕਟ 'ਚ ਕਾਂਸੀ ਦਾ ਤਗ਼ਮਾ ਜਿੱਤਿਆ
ਮਾਤਾ ਬਲਜਿੰਦਰ ਕੌਰ ਯਾਦਗਾਰੀ ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਸਮਾਧ ਭਾਈ ਦੀਆਂ ਖਿਡਾਰਨਾਂ ਨੇ ਸੀ ਆਈ ਸੀ ਐੱਸ ਈ ਨੈਸ਼ਨਲ ਕ੍ਰਿਕਟ ਮੁਕਾਬਲੇ ਅੰਡਰ-19 ਵਿੱਚ ਕਾਂਸੀ ਦਾ ਤਗ਼ਮਾ ਹਾਸਲ ਕੀਤਾ ਹੈ। ਸਕੂਲ ਦੇ ਚੇਅਰਮੈਨ ਕੁਲਵੰਤ ਸਿੰਘ ਮਲੂਕਾ ਨੇ ਦੱਸਿਆ ਕਿ ਇਹ ਮੁਕਾਬਲੇ ਗੋਰਖਪੁਰ ਵਿੱਚ ਹੋਏ, ਜਿਸ ਵਿਚ ਟੀਮ ਨੇ ਕਪਤਾਨ ਸਿਮਰਨਜੀਤ ਕੌਰ ਦੀ ਅਗਵਾਈ ਹੇਠ ਵਧੀਆ ਖੇਡ ਦਾ ਪ੍ਰਦਰਸ਼ਨ ਕਰਦਿਆਂ ਇਹ ਤਗ਼ਮਾ ਜਿੱਤਿਆ। ਮੈਚ ਦੌਰਾਨ ਖਿਡਾਰਨ ਪ੍ਰਭਪ੍ਰੀਤ ਕੌਰ ਦਾ ਪ੍ਰਦਰਸ਼ਨ ਵੀ ਸ਼ਾਨਦਾਰ ਰਿਹਾ। ਸਕੂਲ ਪ੍ਰਬੰਧਕਾਂ ਨੇ ਜੇਤੂ ਖਿਡਾਰਨਾਂ, ਕ੍ਰਿਕਟ ਕੋਚ ਲਖਵਿੰਦਰ ਸਿੰਘ ਬਰਾੜ ਤੇ ਅਰਸ਼ਦੀਪ ਸਿੰਘ ਦਾ ਸਕੂਲ ਪਹੁੰਚਣ ’ਤੇ ਸ਼ਾਨਦਾਰ ਸਵਾਗਤ ਕੀਤਾ। ਸਕੂਲ ਦੇ ਚੇਅਰਮੈਨ ਕੁਲਵੰਤ ਸਿੰਘ ਮਲੂਕਾ, ਚੇਅਰਪਰਸਨ ਰਣਧੀਰ ਕੌਰ, ਡਾਇਰੈਕਟਰ ਕੋਹਿਨੂਰ ਸਿੱਧੂ, ਪ੍ਰਿੰਸੀਪਲ ਸ਼ਸ਼ੀਕਾਂਤ ਤੇ ਸੀਨੀਅਰ ਕੋਆਰਡੀਨੇਟਰ ਰੰਜੀਵ ਸ਼ਰਮਾ ਨੇ ਇਸ ਪ੍ਰਾਪਤੀ ਲਈ ਕ੍ਰਿਕਟ ਟੀਮ ਨੂੰ ਵਧਾਈ ਦਿੱਤੀ। ਇਸ ਮੌਕੇ ਦਮਨਜੋਤ ਕੌਰ, ਰੁਪਿੰਦਰ ਕੌਰ, ਕਰਮਜੀਤ ਕੌਰ, ਮੋਨਿਕਾ ਚਲਾਣਾ, ਹਰਜਿੰਦਰ ਸਿੰਘ, ਬੇਅੰਤ ਸਿੰਘ ਤੇ ਗੁਰਵਿੰਦਰ ਸਿੰਘ ਸੋਨੂ ਹਾਜ਼ਰ ਸਨ।