DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਲੇਰ ਸਕੂਲ ਦੇ ਬੱਚਿਆਂ ਨੇ 96 ਤਗ਼ਮੇ ਜਿੱਤੇ

ਨਿੱਜੀ ਪੱਤਰ ਪ੍ਰੇਰਕ ਭਾਈ ਰੂਪਾ, 9 ਅਪਰੈਲ ਮਾਤਾ ਬਲਵਿੰਦਰ ਕੌਰ ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਸਮਾਧ ਭਾਈ ਦੇ ਬੱਚਿਆਂ ਨੇ ਇੰਡੀਅਨ ਟੈਲੇਂਟ ਓਲੰਪੀਆਡ ਵੱਲੋਂ ਕਰਵਾਏ ਗਏ ਲਿਟਲ ਚੈਂਪ ਓਲੰਪੀਆਡ ’ਚ 88 ਸੋਨੇ ਦੇ ਤਗ਼ਮੇ, ਚਾਰ ਬੱਚਿਆਂ ਨੇ ਚਾਂਦੀ ਤੇ ਚਾਰ ਬੱਚਿਆਂ...
  • fb
  • twitter
  • whatsapp
  • whatsapp
featured-img featured-img
ਤਗ਼ਮੇ ਜਿੱਤਣ ਵਾਲੇ ਵਿਦਿਆਰਥੀ ਸਟਾਫ਼ ਨਾਲ।- ਫੋਟੋ: ਮਰਾਹੜ
Advertisement
ਨਿੱਜੀ ਪੱਤਰ ਪ੍ਰੇਰਕ

ਭਾਈ ਰੂਪਾ, 9 ਅਪਰੈਲ

Advertisement

ਮਾਤਾ ਬਲਵਿੰਦਰ ਕੌਰ ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਸਮਾਧ ਭਾਈ ਦੇ ਬੱਚਿਆਂ ਨੇ ਇੰਡੀਅਨ ਟੈਲੇਂਟ ਓਲੰਪੀਆਡ ਵੱਲੋਂ ਕਰਵਾਏ ਗਏ ਲਿਟਲ ਚੈਂਪ ਓਲੰਪੀਆਡ ’ਚ 88 ਸੋਨੇ ਦੇ ਤਗ਼ਮੇ, ਚਾਰ ਬੱਚਿਆਂ ਨੇ ਚਾਂਦੀ ਤੇ ਚਾਰ ਬੱਚਿਆਂ ਨੇ ਕਾਂਸੀ ਦੇ ਤਮਗ਼ੇ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਸਕੂਲ ਦੇ ਡਾਇਰੈਕਟਰ ਕੋਹਿਨੂਰ ਸਿੱਧੂ ਨੇ ਦੱਸਿਆ ਕਿ ਇਸ ਮੁਕਾਬਲੇ ’ਚ ਸਕੂਲ ਦੇ 103 ਬੱਚਿਆਂ ਨੇ ਪਹਿਲੀ ਓਲੰਪੀਆਡ ਦੇ ਚਾਰ ਵਿਸ਼ਿਆਂ ਅੰਗਰੇਜ਼ੀ, ਗਣਿਤ, ਈਵੀਐੱਸ ਅਤੇ ਡਰਾਇੰਗ ਵਿੱਚ ਲਿਆ ਗਿਆ ਸੀ। ਸਕੂਲ ਦੇ ਚੇਅਰਮੈਨ ਕੁਲਵੰਤ ਸਿੰਘ ਮਲੂਕਾ, ਚੇਅਰਪਰਸਨ ਰਣਧੀਰ ਕੌਰ ਕਲੇਰ, ਡਾਇਰੈਕਟਰ ਕੋਹਿਨੂਰ ਸਿੱਧੂ, ਪ੍ਰਿੰਸੀਪਲ ਸ਼ਸ਼ੀ ਕਾਂਤ ਤੇ ਕਿੰਡਰਗਾਰਟਨ ਕੁਆਰਡੀਨੇਟਰ ਮੋਨਿਕਾ ਚਾਲਾਨਾ ਨੇ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਤਗ਼ਮਿਆਂ ਤੇ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕਰਦਿਆਂ ਮਾਪਿਆਂ ਨੂੰ ਵਧਾਈ ਦਿੱਤੀ। ਪ੍ਰਿੰਸੀਪਲ ਸ਼ਸ਼ੀ ਕਾਂਤ ਨੇ ਦੱਸਿਆ ਕਿ ਇਸ ਓਲੰਪੀਆਡ ਦਾ ਉਦੇਸ਼ ਕਿੰਡਰਗਾਰਟਨ ਨਰਸਰੀ, ਐੱਲਕੇਜੀ ਤੇ ਯੂਕੇਜੀ ਵਿੱਚ ਬੱਚਿਆਂ ਦੀ ਸਿਰਜਣਾਤਮਕਤਾ ਅਤੇ ਬੌਧਿਕ ਯੋਗਤਾਵਾਂ ਨੂੰ ਵਿਸ਼ੇਸ਼ ਤੌਰ ’ਤੇ ਤਿਆਰ ਕੀਤੀਆਂ ਪ੍ਰੀਖਿਆਵਾਂ ਰਾਹੀਂ ਨਿਖਾਰਨਾ ਹੈ।

Advertisement
×