ਸੇਂਟ ਕਬੀਰ ਸਕੂਲ ਦੇ ਬੱਚਿਆਂ ਖੇਡਾਂ ’ਚ 12 ਮੈਡਲ ਜਿੱਤੇ
ਸੇਂਟ ਕਬੀਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਭੁੱਚੋ ਖੁਰਦ ਦੇ ਵਿਦਿਆਰਥੀਆਂ ਨੇ ਜ਼ੋਨ ਪੱਧਰੀ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅੱਠ ਸੋਨ, ਦੋ ਚਾਂਦੀ ਅਤੇ ਦੋ ਕਾਂਸੀ ਦੇ ਤਗ਼ਮੇ ਹਾਸਲ ਕੀਤੇ। ਇਹ ਤਗ਼ਮੇ ਅੰਡਰ- 14, 17 ਅਤੇ 19 ਵਰਗ ਦੇ ਲੜਕੇ ਅਤੇ...
Advertisement
ਸੇਂਟ ਕਬੀਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਭੁੱਚੋ ਖੁਰਦ ਦੇ ਵਿਦਿਆਰਥੀਆਂ ਨੇ ਜ਼ੋਨ ਪੱਧਰੀ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅੱਠ ਸੋਨ, ਦੋ ਚਾਂਦੀ ਅਤੇ ਦੋ ਕਾਂਸੀ ਦੇ ਤਗ਼ਮੇ ਹਾਸਲ ਕੀਤੇ। ਇਹ ਤਗ਼ਮੇ ਅੰਡਰ- 14, 17 ਅਤੇ 19 ਵਰਗ ਦੇ ਲੜਕੇ ਅਤੇ ਲੜਕੀਆਂ ਨੇ ਬੈਡਮਿੰਟਨ, ਸਕੇਟਿੰਗ, ਬਾਸਕਟਵਾਲ, ਰੈਸਲਿੰਗ, ਬਾਲੀਵਾਲ, ਟਗ ਆਫ ਵਾਰ ਅਤੇ ਕ੍ਰਿਕਟ ਮੁਕਾਬਲਿਆਂ ਵਿੱਚ ਜਿੱਤੇ। ਸਕੂਲ ਦੇ ਐੱਮਡੀ ਪ੍ਰੋ. ਐੱਮਐੱਲ ਅਰੋੜਾ, ਡਾਇਰੈਕਟਰ ਨੰਦਿਤਾ ਗਰੋਵਰ, ਪ੍ਰਿੰਸੀਪਲ ਕੰਚਨ, ਵਾਈਸ ਪ੍ਰਿੰਸੀਪਲ ਕੁਲਵੰਤ ਕੌਰ, ਮੈਡਮ ਸ਼ਾਲੂ, ਜੇਐਸ ਸੰਧੂ ਅਤੇ ਸਮੂਹ ਸਟਾਫ ਨੇ ਜੇਤੂ ਖਿਡਾਰੀਆਂ ਨੂੰ ਸ਼ੁੱਭ ਕਾਮਨਾਵਾਂ ਅਤੇ ਕੋਚ ਸੰਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ ਨੂੰ ਵਧਾਈ ਦਿੱਤੀ।
Advertisement
Advertisement
×