ਛੱਪੜ ਵਿੱਚ ਡੁੱਬਣ ਕਾਰਨ ਬੱਚੇ ਦੀ ਮੌਤ
ਦੋਦਾ (ਪੱਤਰ ਪ੍ਰੇਰਕ): ਇਥੋਂ ਦੇ ਨੇੜਲੇ ਪਿੰਡ ਲੁਹਾਰਾ ਵਿੱਚ ਬੀਤੀ ਸ਼ਾਮ ਇਕ ਚਾਰ ਸਾਲਾਂ ਦਾ ਬੱਚਾ ਬਿਨਾਂ ਦੱਸੇ ਘਰੋਂ ਖੇਡਣ ਲਈ ਬਹਾਰ ਨਿਕਲ ਗਿਆ। ਜਦੋਂ ਪਰਿਵਾਰ ਵਾਲਿਆਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਉਸਦੀ ਭਾਲ ਕਰਨੀ ਸ਼ੁਰੂ ਕੀਤੀ ਪਰ ਬੱਚਾ...
Advertisement
ਦੋਦਾ (ਪੱਤਰ ਪ੍ਰੇਰਕ): ਇਥੋਂ ਦੇ ਨੇੜਲੇ ਪਿੰਡ ਲੁਹਾਰਾ ਵਿੱਚ ਬੀਤੀ ਸ਼ਾਮ ਇਕ ਚਾਰ ਸਾਲਾਂ ਦਾ ਬੱਚਾ ਬਿਨਾਂ ਦੱਸੇ ਘਰੋਂ ਖੇਡਣ ਲਈ ਬਹਾਰ ਨਿਕਲ ਗਿਆ। ਜਦੋਂ ਪਰਿਵਾਰ ਵਾਲਿਆਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਉਸਦੀ ਭਾਲ ਕਰਨੀ ਸ਼ੁਰੂ ਕੀਤੀ ਪਰ ਬੱਚਾ ਕਿਤੋਂ ਵੀ ਨਾ ਮਿਲਿਆ। ਬੱਚੇ ਫਤਹਿ ਸਿੰਘ ਪੁੱਤਰ ਜਸਵੀਰ ਸਿੰਘ ਦੇ ਪਰਿਵਾਰ ਵਾਲੇ ਅਤੇ ਗੁਆਢੀ ਜਦੋਂ ਉਸ ਦੀ ਤਲਾਸ਼ ਕਰ ਰਹੇ ਸਨ ਤਾਂ ਘਰ ਨੇੜੇ ਛੱਪੜ ਵਿਚ ਬੱਚੇ ਦੀਆਂ ਚੱਪਲਾਂ ਤੈਰਦੀਆਂ ਨਜ਼ਰ ਆਈਆਂ। ਇਸ ਤੋਂ ਬਾਅਦ ਉਨ੍ਹਾਂ ਨੇ ਹੋਰ ਭਾਲ ਕੀਤੀ ਤਾਂ ਬੱਚੇ ਦੀ ਲਾਸ਼ ਛੱਪੜ ਵਿੱਚੋਂ ਮਿਲੀ। ਇਸ ਘਟਨਾ ਕਾਰਨ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ।
Advertisement
Advertisement
×