ਖੇਤੀ ਹਾਦਸਾ ਪੀੜਤਾਂ ਨੂੰ ਚੈੱਕ ਵੰਡੇ
ਮਾਰਕੀਟ ਕਮੇਟੀ ਭੁੱਚੋ ਮੰਡੀ ਵੱਲੋਂ ਦਫਤਰ ਵਿੱਚ ਖੇਤੀ ਦੇ ਕੰਮਾਂ ਦੌਰਾਨ ਹਾਦਸਿਆਂ ਦਾ ਸ਼ਿਕਾਰ ਹੋਏ ਕਿਸਾਨਾਂ ਨੂੰ ਵਿਤੀ ਸਹਾਇਤਾ ਦੇ ਚੈੱਕ ਵੰਡੇ ਗਏ। ਇਹ ਚੈੱਕ ਮਾਰਕੀਟ ਕਮੇਟੀ ਦੇ ਚੇਅਰਮੈਨ ਸੁਰਿੰਦਰ ਸਿੰਘ ਬਿੱਟੂ ਨੇ ਵੰਡੇ। ਉਹਨਾਂ 36 ਹਜਾਰ ਦਾ ਚੈੱਕ ਸੁਖਪਾਲ...
Advertisement
ਮਾਰਕੀਟ ਕਮੇਟੀ ਭੁੱਚੋ ਮੰਡੀ ਵੱਲੋਂ ਦਫਤਰ ਵਿੱਚ ਖੇਤੀ ਦੇ ਕੰਮਾਂ ਦੌਰਾਨ ਹਾਦਸਿਆਂ ਦਾ ਸ਼ਿਕਾਰ ਹੋਏ ਕਿਸਾਨਾਂ ਨੂੰ ਵਿਤੀ ਸਹਾਇਤਾ ਦੇ ਚੈੱਕ ਵੰਡੇ ਗਏ। ਇਹ ਚੈੱਕ ਮਾਰਕੀਟ ਕਮੇਟੀ ਦੇ ਚੇਅਰਮੈਨ ਸੁਰਿੰਦਰ ਸਿੰਘ ਬਿੱਟੂ ਨੇ ਵੰਡੇ। ਉਹਨਾਂ 36 ਹਜਾਰ ਦਾ ਚੈੱਕ ਸੁਖਪਾਲ ਕੌਰ ਪੁੱਤਰੀ ਮਿੱਠੂ ਸਿੰਘ ਵਾਸੀ ਭੁੱਚੋ ਕਲਾਂ ਅਤੇ ਦੂਜਾ 12 ਹਜ਼ਾਰ ਦਾ ਚੈੱਕ ਸਵਰਨ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਬੁਰਜ ਕਾਹਨ ਸਿੰਘ ਵਾਲਾ ਨੂੰ ਦਿੱਤਾ। ਇਸ ਮੌਕੇ ਮਾਰਕੀਟ ਕਮੇਟੀ ਦੇ ਸਕੱਤਰ ਸੁਨੀਲ ਬਾਂਸਲ, ਅਮਨਦੀਪ ਸਿੰਘ ਸੁਪਰਟੈਂਡੈਂਟ ਗ੍ਰੇਡ ਟੂ, ਲੇਖਾਕਾਰ ਜਗਸੀਰ ਸਿੰਘ ਅਤੇ ਮੰਡੀ ਸੁਪਰਵਾਈਜ਼ਰ ਨਵਦੀਪ ਕੌਰ ਹਾਜ਼ਰ ਸਨ।
Advertisement
Advertisement
Advertisement
×

