ਚੇਅਰਮੈਨ ਧਰਮਜੀਤ ਵੱਲੋਂ ਹੜ੍ਹ ਪੀੜਤਾਂ ਦੀ ਮਦਦ
ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦੇ ਸੀਨੀਅਰ ਵਾਈਸ ਚੇਅਰਮੈਨ ਧਰਮਜੀਤ ਸਿੰਘ ਰਾਮੇਆਣਾ ਹੜ੍ਹ ਪੀੜਤਾਂ ਦੀ ਮਦਦ ਲਈ ਲੋੜੀਂਦੀ ਸਮੱਗਰੀ ਲੈ ਕੇ ਗਏ। ਪਿੰਡ ਰਾਮੇਆਣਾ ਤੋਂ ਰਵਾਨਗੀ ਮੌਕੇ ਚੇਅਰਮੈਨ ਨੇ ਕਿਹਾ ਕਿ ਮੁੱਢ ਕਦੀਮੋਂ ਹੀ ਪੰਜਾਬੀ ਕਦੇ ਧਾੜਵੀਆਂ ਅਤੇ ਕਦੇ...
Advertisement
ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦੇ ਸੀਨੀਅਰ ਵਾਈਸ ਚੇਅਰਮੈਨ ਧਰਮਜੀਤ ਸਿੰਘ ਰਾਮੇਆਣਾ ਹੜ੍ਹ ਪੀੜਤਾਂ ਦੀ ਮਦਦ ਲਈ ਲੋੜੀਂਦੀ ਸਮੱਗਰੀ ਲੈ ਕੇ ਗਏ। ਪਿੰਡ ਰਾਮੇਆਣਾ ਤੋਂ ਰਵਾਨਗੀ ਮੌਕੇ ਚੇਅਰਮੈਨ ਨੇ ਕਿਹਾ ਕਿ ਮੁੱਢ ਕਦੀਮੋਂ ਹੀ ਪੰਜਾਬੀ ਕਦੇ ਧਾੜਵੀਆਂ ਅਤੇ ਕਦੇ ਕੁਦਰਤੀ ਆਫ਼ਤਾਂ ਨਾਲ ਭਿੜਦੇ ਆਏ ਹਨ। ਉਨ੍ਹਾਂ ਆਖਿਆ ਕਿ ਅੱਜ ਵੀ ਅਜਿਹੀ ਹੀ ਆਫ਼ਤ ਹੜ੍ਹ ਦੇ ਰੂਪ ’ਚ ਪੰਜਾਬ ਉੱਪਰ ਆਈ ਹੈ ਅਤੇ ਯਕੀਨੀ ਰੂਪ ’ਚ ਮਹਾਬਲੀ ਯੋਧਿਆਂ ਦੀ ਧਰਤੀ ਪੰਜਾਬ ਤੋਂ ਇਸ ਨੂੰ ਸਿਕਸ਼ਤ ਖਾਣੀ ਪਵੇਗੀ। ਉਨ੍ਹਾਂ ਕਿਹਾ ਕਿ ਕੁਦਰਤੀ ਕਹਿਰ ਦਾ ਇਹ ਉਹ ਸਮਾਂ ਹੈ, ਜਦੋਂ ਸਮੂਹ ਪੰਜਾਬੀਆਂ ਨੂੰ ਰਾਜਨੀਤਕ, ਸਮਾਜਿਕ ਅਤੇ ਧਾਰਮਿਕ ਵਲਗਣਾਂ ਤੋਂ ਉੱਪਰ ਉੱਠ ਕੇ ਇੱਕ-ਦੂਜੇ ਦੇ ਕੰਮ ਆਉਣ ਦਾ ਸਮਾਂ ਹੈ। ਉਨ੍ਹਾਂ ਕਿਹਾ ਕਿ ਗੁਰਾਂ ਦੇ ਨਾਂਅ ’ਤੇ ਵਸਣ ਵਾਲੇ ਪੰਜਾਬ ਦੇ ਬਾਸ਼ਿੰਦਿਆਂ ਨੂੰ ਪੂਰਨ ਭਰੋਸਾ ਹੈ ਕਿ ਉਹ ਇਸ ਮੁਸ਼ਕਿਲ ’ਚੋਂ ਬੜੀ ਸਹਿਜਤਾ ਨਾਲ ਉੱਭਰਨਗੇ।
Advertisement
Advertisement
×