ਐੱਨਆਈਆਰਐੱਫ ਰੈਂਕਿੰਗ ’ਚ ਪੰਜਾਬ ਕੇਂਦਰੀ ਯੂਨੀਵਰਸਿਟੀ ਦਾ 77ਵਾਂ ਸਥਾਨ
ਸਿੱਖਿਆ ਤੇ ਖੋਜ ਦੇ ਖੇਤਰ ਵਿੱਚ ਆਪਣੀ ਵਿਸ਼ੇਸ਼ ਭੱਲ ਬਣਾ ਰਹੀ ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ ਨੇ ਇਸ ਸਾਲ ਨੈਸ਼ਨਲ ਇੰਸਟੀਚਿਊਟਨਲ ਰੈਂਕਿੰਗ ਫਰੇਮਵਰਕ (ਐੱਨਆਈਆਰਐੱਫ) ਇੰਡੀਆ ਰੈਂਕਿੰਗਜ਼ 2025 ਵਿੱਚ ਯੂਨੀਵਰਸਿਟੀ ਸ਼੍ਰੇਣੀ ਵਿੱਚ 77ਵਾਂ ਸਥਾਨ ਹਾਸਲ ਕੀਤਾ ਹੈ। ਦੱਸਣਯੋਗ ਹੈ ਕਿ ’ਵਰਸਟੀ ਪਿਛਲੇ...
Advertisement
ਸਿੱਖਿਆ ਤੇ ਖੋਜ ਦੇ ਖੇਤਰ ਵਿੱਚ ਆਪਣੀ ਵਿਸ਼ੇਸ਼ ਭੱਲ ਬਣਾ ਰਹੀ ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ ਨੇ ਇਸ ਸਾਲ ਨੈਸ਼ਨਲ ਇੰਸਟੀਚਿਊਟਨਲ ਰੈਂਕਿੰਗ ਫਰੇਮਵਰਕ (ਐੱਨਆਈਆਰਐੱਫ) ਇੰਡੀਆ ਰੈਂਕਿੰਗਜ਼ 2025 ਵਿੱਚ ਯੂਨੀਵਰਸਿਟੀ ਸ਼੍ਰੇਣੀ ਵਿੱਚ 77ਵਾਂ ਸਥਾਨ ਹਾਸਲ ਕੀਤਾ ਹੈ। ਦੱਸਣਯੋਗ ਹੈ ਕਿ ’ਵਰਸਟੀ ਪਿਛਲੇ ਸਾਲ 83ਵੇਂ ਸਥਾਨ ਸੀ ਜੋ ਐਤਕੀ 6 ਸਥਾਨ ਅੱਗੇ ਹੋ ਗਈ ਹੈ। ਬੁਲਾਰੇ ਨੇ ਦੱਸਿਆ ਕਿ ਫਾਰਮੇਸੀ ਸ਼੍ਰੇਣੀ ਵਿੱਚ 20ਵਾਂ ਅਤੇ ਕਾਨੂੰਨ ਸ਼੍ਰੇਣੀ ਵਿੱਚ 40ਵਾਂ ਸਥਾਨ ਪ੍ਰਾਪਤ ਕਰਕੇ ਵਿਦਿਅਕ ਖੇਤਰ ਵਿੱਚ ਆਪਣੀ ਅਗਵਾਈ ਨੂੰ ਹੋਰ ਮਜ਼ਬੂਤ ਕੀਤਾ ਹੈ। ਇਸ ਦੇ ਨਾਲ ਹੀ ਸੀਯੂ ਪੰਜਾਬ ਨੇ ਸਮੁੱਚੀ ਸ਼੍ਰੇਣੀ ਵਿੱਚ "ਰੈਂਕ ਬੈਂਡ 100-150" ਵਿੱਚ ਜਗ੍ਹਾ ਬਣਾਈ ਹੈ। ਗੌਰਤਲਬ ਹੈ ਕਿ ਲਗਾਤਾਰ ਸੱਤ ਸਾਲਾਂ ਤੋਂ ਯੂਨੀਵਰਸਿਟੀ ਭਾਰਤ ਦੀਆਂ ਚੋਟੀ ਦੀਆਂ 100 ਯੂਨੀਵਰਸਿਟੀਆਂ ਵਿੱਚ ਸ਼ਾਮਲ ਰਹੀ ਹੈ।
Advertisement
Advertisement
×