DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੇਂਦਰੀ ਟੀਮ ਵੱਲੋਂ ਬਾਸਮਤੀ ਬਰਾਮਦਕਾਰਾਂ ਨਾਲ ਮੀਟਿੰਗ

ਸੰਜੀਵ ਹਾਂਡਾ ਫ਼ਿਰੋਜ਼ਪੁਰ, 17 ਸਤੰਬਰ ਪੰਜਾਬ ਦੇ ਬਾਸਮਤੀ ਬਰਾਮਦਕਾਰਾਂ ਨੇ ਕੇਂਦਰ ਸਰਕਾਰ ਤੋਂ ਬਾਸਮਤੀ ਬਰਾਮਦ ਕੀਮਤ ਨੀਤੀ ਦਾ ਮੁੜ ਮੁਲਾਂਕਣ ਕਰਨ ਦੀ ਮੰਗ ਕੀਤੀ ਹੈ। ਇਸ ਸਬੰਧੀ ਕੇਂਦਰ ਸਰਕਾਰ ਵੱਲੋਂ ਗਠਿਤ ਕੀਤੀ ਉੱਚ ਪੱਧਰੀ ਕਮੇਟੀ ਦੀ ਅੱਜ ਇੱਥੇ ਬਰਾਮਦਕਾਰਾਂ ਨਾਲ...

  • fb
  • twitter
  • whatsapp
  • whatsapp
featured-img featured-img
ਬਰਾਮਦਕਾਰਾਂ ਨਾਲ ਮੀਟਿੰਗ ਕਰਦੇ ਹੋਏ ਕੇਂਦਰੀ ਟੀਮ ਦੇ ਅਧਿਕਾਰੀ।
Advertisement

ਸੰਜੀਵ ਹਾਂਡਾ

ਫ਼ਿਰੋਜ਼ਪੁਰ, 17 ਸਤੰਬਰ

Advertisement

ਪੰਜਾਬ ਦੇ ਬਾਸਮਤੀ ਬਰਾਮਦਕਾਰਾਂ ਨੇ ਕੇਂਦਰ ਸਰਕਾਰ ਤੋਂ ਬਾਸਮਤੀ ਬਰਾਮਦ ਕੀਮਤ ਨੀਤੀ ਦਾ ਮੁੜ ਮੁਲਾਂਕਣ ਕਰਨ ਦੀ ਮੰਗ ਕੀਤੀ ਹੈ। ਇਸ ਸਬੰਧੀ ਕੇਂਦਰ ਸਰਕਾਰ ਵੱਲੋਂ ਗਠਿਤ ਕੀਤੀ ਉੱਚ ਪੱਧਰੀ ਕਮੇਟੀ ਦੀ ਅੱਜ ਇੱਥੇ ਬਰਾਮਦਕਾਰਾਂ ਨਾਲ ਬੈਠਕ ਕੀਤੀ। ਬਾਸਮਤੀ ਬਰਾਮਦਕਾਰਾਂ ਦਾ ਮੰਨਣਾ ਹੈ ਕਿ ਦੋ ਹਫ਼ਤੇ ਪਹਿਲਾਂ ਲਏ ਫ਼ੈਸਲੇ ਮੁਤਾਬਿਕ ਬਾਸਮਤੀ ਦਾ ਘੱਟੋ-ਘੱਟ ਨਿਰਯਾਤ ਮੁੱਲ (ਐਮਐਸਪੀ) 1200 ਡਾਲਰ ਪ੍ਰਤੀ ਟਨ ਨਿਰਧਾਰਤ ਕੀਤੇ ਜਾਣ ਨਾਲ ਬਰਾਮਦਕਾਰਾਂ ਲਈ ਮਹੱਤਵਪੂਰਨ ਚੁਣੌਤੀਆਂ ਪੈਦਾ ਹੋ ਰਹੀਆਂ ਹਨ। ਇਹ ਫ਼ੈਸਲਾ ਨਾ ਸਿਰਫ਼ ਤਾਜ਼ੇ ਬਾਸਮਤੀ ਚੌਲਾਂ ਦੀ ਸ਼ਿਪਮੈਂਟ ਨੂੰ ਪ੍ਰਭਾਵਿਤ ਕਰ ਰਿਹਾ ਹੈ, ਸਗੋਂ ਪਿਛਲੇ ਨਿਰਯਾਤ ਸਮਝੌਤੇ ਲਈ ਪ੍ਰਾਸੈਸਿੰਗ ਤੇ ਅਦਾਇਗੀਆਂ ਦੇ ਨਿਪਟਾਰੇ ਨੂੰ ਵੀ ਗੁੰਝਲਦਾਰ ਬਣਾ ਰਿਹਾ ਹੈ। ਬਰਾਮਦਕਾਰਾਂ ਨੇ ਸਰਕਾਰ ਨੂੰ ਇਸ ਫ਼ੈਸਲੇ ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ। ਕੇਂਦਰੀ ਟੀਮ ਵਿਚ ਏਪੀਡਾ ਦੇ ਡਾਇਰੈਕਟਰ ਡਾ. ਤਰੁਣ ਬਜਾਜ, ਵਣਜ ਮੰਤਰਾਲੇ ਤੋਂ ਸੰਦੀਪ ਵਰਮਾ, ਖੇਤੀਬਾੜੀ ਵਿਭਾਗ ਤੋਂ ਨਵਤੇਜ ਸਿੰਘ ਅਤੇ ਏਪੀਡਾ ਤੋਂ ਹਰਪ੍ਰੀਤ ਸਿੰਘ ਸ਼ਾਮਲ ਹਨ।

Advertisement

ਬਾਸਮਤੀ ਬਰਾਮਦਕਾਰਾਂ ਦੀ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਰਣਜੀਤ ਸਿੰਘ ਜੋਸਨ ਨੇ ਚਿਤਾਵਨੀ ਦਿੱਤੀ ਕਿ ਵਿਸ਼ਵ ਖ਼ੁਸ਼ਬੂਦਾਰ ਚੌਲਾਂ ਦੀ ਮਾਰਕੀਟ ਵਿੱਚ ਭਾਰਤ ਦੀ ਸਥਾਪਤ ਸਥਿਤੀ ਹੁਣ ਖ਼ਤਰੇ ਵਿਚ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮੰਡੀਆਂ ਵਿਚ ਬਾਸਮਤੀ ਚੌਲਾਂ ਦੀ ਆਮਦ ਮਹੀਨੇ ਦੇ ਅੰਤ ਤੱਕ ਸਿਖ਼ਰ ਤੇ ਪਹੁੰਚਣ ਦੀ ਉਮੀਦ ਹੈ। ਜਲਦੀ ਪੱਕਣ ਵਾਲੇ ਪੂਸਾ ਬਾਸਮਤੀ 1509 ਝੋਨੇ ਦੀਆਂ ਕੀਮਤਾਂ ਮੌਜੂਦਾ ਸਮੇਂ ਵਿਚ ਪਿਛਲੇ ਸਾਲ ਨਾਲੋਂ ਘੱਟ ਹਨ।

ਡਾ. ਤਰੁਣ ਬਜਾਜ ਨੇ ਜ਼ੋਰ ਦਿੱਤਾ ਕਿ ਐਮਈਪੀ ਘੱਟੋ-ਘੱਟ ਸਮਰਥਨ ਮੁੱਲ ਦੇ ਸਾਮਾਨ ਨਹੀਂ ਹੈ, ਸਗੋਂ ਇੱਕ ਅਸਥਾਈ ਉਪਾਅ ਵਜੋਂ ਕੰਮ ਕਰਦਾ ਹੈ। ਸਰਕਾਰ ਦੀ ਕਮੇਟੀ ਦਾ ਉਦੇਸ਼ ਇਸ ਨੀਤੀ ਦਾ ਮੁੜ ਮੁਲਾਂਕਣ ਕਰਨਾ ਹੈ। ਵਣਜ ਮੰਤਰਾਲੇ ਤੋਂ ਸੰਦੀਪ ਵਰਮਾ ਨੇ ਬਰਾਮਦਕਾਰਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਹੱਲ ਕਰਨ ਲਈ ਸਰਕਾਰ ਤੱਕ ਪਹੁੰਚਾਇਆ ਜਾਵੇਗਾ।

Advertisement
×