ਬੱਸ ਦਾ ਇੰਤਜ਼ਾਰ ਕਰ ਰਹੇ ਵਿਅਕਤੀ ਕੋਲੋਂ ਨਗਦੀ ਲੁੱਟੀ
ਪੱਤਰ ਪ੍ਰੇਰਕ ਤਪਾ ਮੰਡੀ, 6 ਜੂਨ ਇਥੇ ਬਾਬਾ ਇੰਦਰ ਦਾਸ ਡੇਰੇ ਨੇੜੇ ਸਲਿੱਪ ਰੋਡ ’ਤੇ ਪੰਪ ਦਾ ਕਰਿੰਦਾ ਰਾਜਸਥਾਨ ਆਪਣੇ ਪਿੰਡ ਜਾਣ ਲਈ ਇੰਤਜ਼ਾਰ ਕਰ ਰਿਹਾ ਸੀ। ਇਸ ਦੌਰਾਨ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਉਸ ਕੋਲੋਂ 10 ਹਜ਼ਾਰ ਰੁਪਏ ਲੁੱਟ...
Advertisement
ਪੱਤਰ ਪ੍ਰੇਰਕ
ਤਪਾ ਮੰਡੀ, 6 ਜੂਨ
Advertisement
ਇਥੇ ਬਾਬਾ ਇੰਦਰ ਦਾਸ ਡੇਰੇ ਨੇੜੇ ਸਲਿੱਪ ਰੋਡ ’ਤੇ ਪੰਪ ਦਾ ਕਰਿੰਦਾ ਰਾਜਸਥਾਨ ਆਪਣੇ ਪਿੰਡ ਜਾਣ ਲਈ ਇੰਤਜ਼ਾਰ ਕਰ ਰਿਹਾ ਸੀ। ਇਸ ਦੌਰਾਨ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਉਸ ਕੋਲੋਂ 10 ਹਜ਼ਾਰ ਰੁਪਏ ਲੁੱਟ ਲਏ। ਪੀੜਤ ਅਸ਼ੋਕ ਕੁਮਾਰ ਨੇ ਦੱਸਿਆ ਕਿ ਉਹ ਪੈਟਰੋਲ ਪੰਪ ’ਤੇ ਕੰਮ ਕਰਦਾ ਹੈ। ਅੱਜ ਉਹ ਆਪਣੇ ਮਾਲਕ ਕੋੋਲੋਂ 10 ਹਜ਼ਾਰ ਰੁਪਏ ਲੈ ਕੇ ਪਿੰਡ ਜਾਣ ਲਈ ਬਾਬਾ ਇੰਦਰ ਦਾਸ ਨੇੜੇ ਖੜ੍ਹਾ ਬੱਸ ਦਾ ਇੰਤਜ਼ਾਰ ਕਰ ਰਿਹਾ ਸੀ ਤਾਂ ਦੋ ਮੋਟਰਸਾਈਕਲ ਸਵਾਰ ਉਸ ਨੂੰ ਬਿਠਾ ਕੇ ਹਨੇਰੇ ’ਚ ਲੈ ਕੇ ਜਿੱਥੇ ਉਸ ਕੋਲੋਂ ਨਗਦੀ ਖੋਹ ਲਈ ਪਰ ਇਸ ਦੌਰਾਨ ਕਿਸੇ ਸਿਆਸੀ ਆਗੂ ਦੇ ਲੰਘਣ ਕਾਰਨ ਪੁਲੀਸ ਗਸ਼ਤ ਕਰ ਰਹੀ ਸੀ ਤੇ ਲੁਟੇਰੇ ਪੁਲੀਸ ਨੂੰ ਦੇਖ ਕੇ ਫਰਾਰ ਹੋ ਗਏ। ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
Advertisement
×