ਨਕਦੀ ਤੇ ਮੋਬਾਈਲ ਖੋਹਿਆ
ਪਿੰਡ ਉੱਗੋਕੇ ਕੋਲ ਝਪਟਮਾਰਾਂ ਨੇ ਇੱਕ ਵਿਅਕਤੀ ਤੋਂ ਨਕਦੀ, ਪਰਸ ਤੇ ਮੋਬਾਈਲ ਖੋਹ ਲਿਆ। ਵਾਰਦਾਤ ਦੀ ਸੂਚਨਾ ਥਾਣਾ ਸ਼ਹਿਣਾ ’ਚ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਚਰਨਜੀਤ ਸਿੰਘ ਪੁੱਤਰ ਨਿਰੰਜਨ ਸਿੰਘ ਵਾਸੀ ਉੱਗੋਕੇ, ਪਿੰਡ ਪੱਖੋ ਕੈਂਚੀਆਂ ਵਿੱਚ ਕੰਮ ਹੋਟਲ ਕਰਦਾ ਹੈ।...
Advertisement
ਪਿੰਡ ਉੱਗੋਕੇ ਕੋਲ ਝਪਟਮਾਰਾਂ ਨੇ ਇੱਕ ਵਿਅਕਤੀ ਤੋਂ ਨਕਦੀ, ਪਰਸ ਤੇ ਮੋਬਾਈਲ ਖੋਹ ਲਿਆ। ਵਾਰਦਾਤ ਦੀ ਸੂਚਨਾ ਥਾਣਾ ਸ਼ਹਿਣਾ ’ਚ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਚਰਨਜੀਤ ਸਿੰਘ ਪੁੱਤਰ ਨਿਰੰਜਨ ਸਿੰਘ ਵਾਸੀ ਉੱਗੋਕੇ, ਪਿੰਡ ਪੱਖੋ ਕੈਂਚੀਆਂ ਵਿੱਚ ਕੰਮ ਹੋਟਲ ਕਰਦਾ ਹੈ। ਲੰਘੀ ਰਾਤ ਸਮੇਂ ਪੱਖੋਂ ਕੈਂਚੀਆਂ ਤੋਂ ਕੰਮ ਖ਼ਤਮ ਕਰਕੇ ਆਪਣੇ ਪਿੰਡ ਉੱਗੋਕੇ ਜਾ ਰਿਹਾ ਸੀ ਕਿ ਪਲਾਟੀਨਾ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਕਿਰਪਾਨ ਨਾਲ ਡਰਾ ਕੇ ਉਸ ਤੋਂ ਨਕਦੀ, ਪਰਸ ਅਤੇ ਮੋਬਾਈਲ ਖੋਹ ਲਿਆ ਅਤੇ ਪੱਖੋ ਕੈਂਚੀਆਂ ਵੱਲ ਨੂੰ ਫਰਾਰ ਹੋ ਗਏ।
Advertisement
Advertisement
×

