ਰੰਗ ਵਾਲੀ ਦੁਕਾਨ ’ਚ ਚੋਰੀ ਸਬੰਧੀ ਕੇਸ ਦਰਜ
ਮਾਨਸਾ ਦੇ ਲਿੰਕ ਰੋਡ ਸਥਿਤ ਰਾਤ ਵੇਲੇ ਚੋਰਾਂ ਨੇ ਸੰਨ੍ਹ ਲਾ ਕੇ ਰੰਗ ਵਾਲੀ ਦੁਕਾਨ ’ਚੋਂ ਨਗਦੀ ਸਮੇਤ 2 ਲੱਖ 85 ਹਜ਼ਾਰ ਰੁਪਏ ਦਾ ਸਾਮਾਨ ਚੋਰੀ ਕਰ ਲਿਆ ਹੈ। ਚੋਰਾਂ ਦਾ ਕੁਝ ਵੀ ਪਤਾ ਨਹੀਂ ਲੱਗ ਸਕਿਆ। ਥਾਣਾ ਸਿਟੀ-2 ਮਾਨਸਾ...
Advertisement
ਮਾਨਸਾ ਦੇ ਲਿੰਕ ਰੋਡ ਸਥਿਤ ਰਾਤ ਵੇਲੇ ਚੋਰਾਂ ਨੇ ਸੰਨ੍ਹ ਲਾ ਕੇ ਰੰਗ ਵਾਲੀ ਦੁਕਾਨ ’ਚੋਂ ਨਗਦੀ ਸਮੇਤ 2 ਲੱਖ 85 ਹਜ਼ਾਰ ਰੁਪਏ ਦਾ ਸਾਮਾਨ ਚੋਰੀ ਕਰ ਲਿਆ ਹੈ। ਚੋਰਾਂ ਦਾ ਕੁਝ ਵੀ ਪਤਾ ਨਹੀਂ ਲੱਗ ਸਕਿਆ। ਥਾਣਾ ਸਿਟੀ-2 ਮਾਨਸਾ ਦੀ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਲਿੰਕ ਰੋਡ ਸਥਿਤ ਦੁਕਾਨਦਾਰ ਮੱਖਣ ਲਾਲ ਨੇ ਦੱਸਿਆ ਕਿ ਜਦੋਂ ਉਹ ਸਵੇਰ ਵੇਲੇ ਦੁਕਾਨ ’ਤੇ ਆਇਆ ਤਾਂ ਦੁਕਾਨ ਦੇ ਪਿਛਲੇ ਪਾਸੇ ਚੋਰਾਂ ਨੇ ਪਾੜ ਲਾ ਰੱਖਿਆ ਸੀ, ਜਦੋਂ ਉਨ੍ਹਾਂ ਨੇ ਸਮਾਨ ਦੀ ਚੈਕਿੰਗ ਕੀਤੀ ਤਾਂ ਪਤਾ ਲੱਗਿਆ ਕਿ ਚੋਰਾਂ ਨੇ 384 ਪੀਸ ਬਲਡਿੰਗ ਰਾਡ, ਦੋ ਡੱਬੇ ਪੀ.ਯੂ. ਮੈਟ, 20 ਡੱਬੇ ਈਚੀ ਟੇਪ, 20 ਪੀਸ ਰੰਗ ਕਰਨ ਵਾਲੇ ਬੁਰਸ਼ ਅਤੇ ਗੱਲੇ ਵਿੱਚੋਂ ਨਗਦੀ ਚੋਰੀ ਕਰ ਲਈ। ਉਨ੍ਹਾਂ ਦੱਸਿਆ ਕਿ ਨਗਦੀ ਸਮੇਤ 284000 ਰੁਪਏ ਦਾ ਸਾਮਾਨ ਚੋਰੀ ਹੋਇਆ ਹੈ। ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
Advertisement
Advertisement
×