ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਨੌਜਵਾਨ ਦੇ ਕਤਲ ਮਾਮਲੇ ’ਚ ਤਿੰਨ ਖਿਲਾਫ਼ ਕੇਸ ਦਰਜ

ਕਤਲ ਮਾਮਲੇ ਵਿੱਚ ਥਾਣਾ ਬਰੇਟਾ ਵਿੱਚ ਤਿੰਨ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ ਪਰ ਹਾਲੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ। ਪੁਲੀਸ ਅਨੁਸਾਰ ਮੁਦੱਈ ਹਾਕਮ ਸਿੰਘ ਵਾਸੀ ਧਰਮਪੁਰਾ ਨੇ ਦੱਸਿਆ ਕਿ ਪਿੰਡ ਦੇ ਸੰਨੀ ਸਿੰਘ (20) ਦੀ ਲਾਸ਼ ਭਾਖੜਾ...
Advertisement

ਕਤਲ ਮਾਮਲੇ ਵਿੱਚ ਥਾਣਾ ਬਰੇਟਾ ਵਿੱਚ ਤਿੰਨ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ ਪਰ ਹਾਲੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ।

ਪੁਲੀਸ ਅਨੁਸਾਰ ਮੁਦੱਈ ਹਾਕਮ ਸਿੰਘ ਵਾਸੀ ਧਰਮਪੁਰਾ ਨੇ ਦੱਸਿਆ ਕਿ ਪਿੰਡ ਦੇ ਸੰਨੀ ਸਿੰਘ (20) ਦੀ ਲਾਸ਼ ਭਾਖੜਾ ਨਹਿਰ ਦੇ ਚਾਂਦਪੁਰਾ ਬੰਨ੍ਹ ਤੋਂ ਮਿਲੀ ਸੀ। ਸ਼ਿਕਾਇਤ ਅਨੁਸਾਰ ਸੰਨੀ ਸਿੰਘ 13 ਜੁਲਾਈ ਨੂੰ ਪਿੰਡ ਧਰਮਪੁਰਾ ’ਚ ਇਕ ਲੜਕੀ ਨੂੰ ਮਿਲਣ ਗਿਆ ਸੀ ਅਤੇ ਉਸ ਨੂੰ ਕੁਝ ਵਿਅਕਤੀਆਂ ਨੇ ਇਤਰਾਜ਼ਯੋਗ ਹਾਲਤ ਵਿੱਚ ਫੜ ਲਿਆ ਤਾਂ ਉਸ ਦੀ ਕੁੱਟਮਾਰ ਕੀਤੀ। ਬਾਅਦ ਵਿੱਚ ਲੋਕਾਂ ਨੇ ਛੁਡਾ ਦਿੱਤਾ ਅਤੇ ਉਹ ਮੌਕੇ ਤੋਂ ਭੱਜ ਗਿਆ। ਬਾਅਦ ’ਚ ਮੁਲਜ਼ਮਾਂ ਵੱਲੋਂ ਉਸ ਦਾ ਪਿੱਛਾ ਕੀਤਾ ਗਿਆ ਅਤੇ ਉਸ ਦੀ ਕੁੱਟਮਾਰ ਕਰਨ ਉਪਰੰਤ ਹੱਥ-ਪੈਰ ਬੰਨ੍ਹ ਕੇ ਭਾਖੜਾ ਵਿੱਚ ਸੁੱਟ ਦਿੱਤਾ।

Advertisement

ਥਾਣਾ ਬਰੇਟਾ ਦੇ ਮੁਖੀ ਬਲਦੇਵ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਗਗਨਦੀਪ ਸਿੰਘ ਉਰਫ਼ ਗੱਗੂ ਵਾਸੀ ਧਰਮਪੁਰਾ, ਕੁਲਵੀਰ ਸਿੰਘ ਅਤੇ ਸਤਵੀਰ ਸਿੰਘ ਵਾਸੀ ਪਿੰਡ ਖੁਡਾਲ ਕਲਾਂ (ਮਾਨਸਾ) ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।

Advertisement