ਠੱਗੀ ਮਾਰਨ ਵਾਲੇ ਛੇ ਜਣਿਆਂ ਖ਼ਿਲਾਫ਼ ਕੇਸ ਦਰਜ
ਮਾਨਸਾ ਪੁਲੀਸ ਨੇ ਜਾਅਲੀ ਫਾਈਲ ਤਿਆਰ ਕਰਕੇ ਕੰਪਨੀ ਨਾਲ 71 ਲੱਖ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ’ਚ ਥਾਣਾ ਸਿਟੀ ਬੁਢਲਾਡਾ ਵਿੱਚ ਛੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਏਐੱਸਆਈ ਮਲਕੀਤ ਸਿੰਘ ਨੇ ਦੱਸਿਆ ਕਿ 27 ਮਈ,...
Advertisement
ਮਾਨਸਾ ਪੁਲੀਸ ਨੇ ਜਾਅਲੀ ਫਾਈਲ ਤਿਆਰ ਕਰਕੇ ਕੰਪਨੀ ਨਾਲ 71 ਲੱਖ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ’ਚ ਥਾਣਾ ਸਿਟੀ ਬੁਢਲਾਡਾ ਵਿੱਚ ਛੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਜਾਂਚ ਅਧਿਕਾਰੀ ਏਐੱਸਆਈ ਮਲਕੀਤ ਸਿੰਘ ਨੇ ਦੱਸਿਆ ਕਿ 27 ਮਈ, 2025 ਨੂੰ ਕੇਜੀਐਫਐਸ ਪ੍ਰਾਈਵੇਟ ਲਿਮਟਿਡ ਬ੍ਰਾਂਚ ਬੁਢਲਾਡਾ (ਮਾਨਸਾ) ਦੇ ਪ੍ਰਬੰਧਕਾਂ ਨੇ ਸ਼ਿਕਾਇਤ ਕੀਤੀ ਹੈ ਕਿ ਛੇ ਵਿਅਕਤੀਆਂ ਨੇ ਜਾਅਲੀ ਫਾਈਲ ਤਿਆਰ ਕਰਕੇ ਕੰਪਨੀ ਨਾਲ 71 ਲੱਖ ਰੁਪਏ ਦੀ ਠੱਗੀ ਮਾਰੀ ਹੈ। ਉਨ੍ਹਾਂ ਕਿਹਾ ਕਿ ਦਰਖਾਸਤ ਦੀ ਪੜਤਾਲ ਕੀਤੀ ਗਈ ਅਤੇ ਠੱਗੀ ਦਾ ਮਾਮਲਾ ਸਾਹਮਣੇ ਆਇਆ। ਜਾਂਚ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਸੰਦੀਪ ਸਿੰਘ ਵਾਸੀ ਪਿੰਡ ਸੰਘਰੇੜੀ, ਜਗਸੀਰ ਸਿੰਘ ਵਾਸੀ ਪਿੰਡ ਗੁੜੱਦੀ, ਰਮੇਸ਼ ਕੁਮਾਰ ਵਾਸੀ ਬਰੇਟਾ,ਸਨੀ ਦੇਵੀ ਵਾਸੀ ਵਾਰਡ ਨੰ:19 ਬੁਢਲਾਡਾ, ਖੁਸ਼ਪਾਲ ਸਿੰਘ ਵਾਸੀ ਬਿਸ਼ਨਪੁਰਾ ਅਤੇ ਮੋਨਿਕਾ ਗਰਗ ਵਾਸੀ ਵਾਰਡ ਨੰ:8 ਬੁਢਲਾਡਾ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
Advertisement
Advertisement