ਖ਼ਾਦ ਦੀ ਜਮ੍ਹਾਂਖੋਰੀ ਕਰਨ ਵਾਲੇ ਵਿਰੁੱਧ ਕੇਸ ਦਰਜ
ਪਿੰਡ ਮੂੰਮ ਵਿੱਚ ਅਣ-ਅਣਧਿਕਾਰਤ ਤੌਰ ’ਤੇ ਗੁਦਾਮ ਬਣਾ ਕੇ ਖ਼ਾਦ ਦੀ ਜਮ੍ਹਖੋਰੀ ਕਰਨ ਦੇ ਦੋਸ਼ਾਂ ਤਹਿਤ ਪੈਸਟੀਸਾਈਡ ਦੁਕਾਨ ਮਾਲਕ ਉਪਰ ਮਹਿਲ ਕਲਾਂ ਥਾਣੇ ਦੀ ਪੁਲੀਸ ਵੱਲੋਂ ਕੇਸ ਦਰਜ ਕੀਤਾ ਗਿਆ ਹੈ। ਥਾਣਾ ਮੁਖੀ ਸ਼ੇਰਵਿੰਦਰ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ...
Advertisement
ਪਿੰਡ ਮੂੰਮ ਵਿੱਚ ਅਣ-ਅਣਧਿਕਾਰਤ ਤੌਰ ’ਤੇ ਗੁਦਾਮ ਬਣਾ ਕੇ ਖ਼ਾਦ ਦੀ ਜਮ੍ਹਖੋਰੀ ਕਰਨ ਦੇ ਦੋਸ਼ਾਂ ਤਹਿਤ ਪੈਸਟੀਸਾਈਡ ਦੁਕਾਨ ਮਾਲਕ ਉਪਰ ਮਹਿਲ ਕਲਾਂ ਥਾਣੇ ਦੀ ਪੁਲੀਸ ਵੱਲੋਂ ਕੇਸ ਦਰਜ ਕੀਤਾ ਗਿਆ ਹੈ। ਥਾਣਾ ਮੁਖੀ ਸ਼ੇਰਵਿੰਦਰ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਦੇ ਜੁਆਇੰਟ ਡਾਇਰੈਕਟਰ ਦੀ ਟੀਮ ਵੱਲੋਂ ਪਿਡ ਮੂੰਮ ਵਿਖੇ ਗੁਪਤ ਸੂਚਨਾ ਦੇ ਅਧਾਰ ’ਤੇ ਛਾਪੇਮਾਰੀ ਕਰਕੇ ਇੱਕ ਇਮਾਰਤ ਵਿੱਚ ਅਣਅਧਿਕਾਰਿਤ ਖੇਤੀ ਸਮੱਗਰੀ ਬਰਾਮਦ ਕੀਤੀ ਸੀ। ਇੱਕ ਖੁੱਲ੍ਹੇ ਘਰ ਦੇ ਕਮਰੇ ਵਿੱਚ ਡੀਏਪੀ ਖ਼ਾਦ ਅਤੇ ਹੋਰ ਖ਼ਾਦਾਂ ਨੂੰ ਸਟੋਰ ਕੀਤਾ ਹੋਇਆ ਸੀ। ਇਹ ਸਾਰਾ ਸਮਾਨ ਮੈਸ. ਮੂੰਮ ਪੈਸਟੀਸਾਈਡਜ਼ ਦਾ ਪਾਇਆ ਗਿਆ। ਇਹ ਕਮਰਾ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਰਨਾਲਾ ਦੇ ਕਿਸੇ ਵੀ ਰਿਕਾਰਡ ਵਿੱਚ ਦਰਜ ਨਹੀਂ ਹੈ।
Advertisement
Advertisement