ਨਾਜਾਇਜ਼ ਖਣਨ ਦੇ ਦੋਸ਼ ਹੇਠ ਕੇਸ
ਤਲਵੰਡੀ ਭਾਈ ਪੁਲੀਸ ਨੇ ਰੇਤੇ ਦੀ ਨਾਜਾਇਜ਼ ਖਣਨ ਦੇ ਦੋਸ਼ ਹੇਠ ਦੋ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਸੁਰਜੀਤ ਸਿੰਘ ਉਰਫ਼ ਸੀਤਾ ਅਤੇ ਜਗਸੀਰ ਸਿੰਘ ਵਾਸੀ ਆਨ ਪਿੰਡ ਕੋਟ ਕਰੋੜ ਕਲਾਂ ਵਜੋਂ ਹੋਈ ਹੈ। ਸਹਾਇਕ ਥਾਣੇਦਾਰ ਮੇਜਰ ਸਿੰਘ...
Advertisement
ਤਲਵੰਡੀ ਭਾਈ ਪੁਲੀਸ ਨੇ ਰੇਤੇ ਦੀ ਨਾਜਾਇਜ਼ ਖਣਨ ਦੇ ਦੋਸ਼ ਹੇਠ ਦੋ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਸੁਰਜੀਤ ਸਿੰਘ ਉਰਫ਼ ਸੀਤਾ ਅਤੇ ਜਗਸੀਰ ਸਿੰਘ ਵਾਸੀ ਆਨ ਪਿੰਡ ਕੋਟ ਕਰੋੜ ਕਲਾਂ ਵਜੋਂ ਹੋਈ ਹੈ। ਸਹਾਇਕ ਥਾਣੇਦਾਰ ਮੇਜਰ ਸਿੰਘ ਨੇ ਦੱਸਿਆ ਕਿ ਮੁਖ਼ਬਰ ਦੀ ਇਤਲਾਹ ’ਤੇ ਜਦੋਂ ਪੁਲੀਸ ਪਾਰਟੀ ਨੇ ਮੁਲਜ਼ਮਾਂ ਦੀ ਜ਼ਮੀਨ ’ਤੇ ਛਾਪੇ ਮਾਰਿਆ ਤਾਂ ਉੱਥੇ ਰੇਤੇ ਦੀ ਨਾਜਾਇਜ਼ ਖਣਨ ਕੀਤੀ ਜਾ ਰਹੀ ਸੀ। ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ, ਉਨ੍ਹਾਂ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ।
Advertisement
Advertisement
×