ਕਿੰਨਰਾਂ ਵੱਲੋਂ ਕੀਤੀ ਬਦਸਲੂਕੀ ਦਾ ਮਾਮਲਾ ਪੁਲੀਸ ਕੋਲ ਪੁੱਜਿਆ
ਸੁਧਾਰ ਕਮੇਟੀ ਦੇ ਮੈਂਬਰਾਂ ਨਾਲ ਕਥਿਤ ਬਦਸਲੂਕੀ ਕਰਨ ਵਾਲੇ ਕਿੰਨਰਾਂ ਨੇ ਅੱਜ ਪੁਲੀਸ ਚੌਕੀ ਭੁੱਚੋ ਮੰਡੀ ਵਿੱਚ ਇੰਚਾਰਜ ਨਿਰਮਲਜੀਤ ਸਿੰਘ ਦੀ ਮੌਜੂਦਗੀ ਵਿੱਚ ਮੋਹਤਬਰਾਂ ਅਤੇ ਸ਼ਹਿਰ ਵਾਸੀਆਂ ਤੋਂ ਮੁਆਫ਼ੀ ਮੰਗੀ। ਉਨ੍ਹਾਂ ਅੱਗੇ ਤੋਂ ਸੁਧਾਰ ਕਮੇਟੀ ਦੇ ਮੈਂਬਰ ਜਾਂ ਵਧਾਈ ਦੇਣ...
Advertisement
ਸੁਧਾਰ ਕਮੇਟੀ ਦੇ ਮੈਂਬਰਾਂ ਨਾਲ ਕਥਿਤ ਬਦਸਲੂਕੀ ਕਰਨ ਵਾਲੇ ਕਿੰਨਰਾਂ ਨੇ ਅੱਜ ਪੁਲੀਸ ਚੌਕੀ ਭੁੱਚੋ ਮੰਡੀ ਵਿੱਚ ਇੰਚਾਰਜ ਨਿਰਮਲਜੀਤ ਸਿੰਘ ਦੀ ਮੌਜੂਦਗੀ ਵਿੱਚ ਮੋਹਤਬਰਾਂ ਅਤੇ ਸ਼ਹਿਰ ਵਾਸੀਆਂ ਤੋਂ ਮੁਆਫ਼ੀ ਮੰਗੀ। ਉਨ੍ਹਾਂ ਅੱਗੇ ਤੋਂ ਸੁਧਾਰ ਕਮੇਟੀ ਦੇ ਮੈਂਬਰ ਜਾਂ ਵਧਾਈ ਦੇਣ ਵਾਲੇ ਪਰਿਵਾਰਾਂ ਨਾਲ ਬਦਸਲੂਕੀ ਨਾ ਕਰਨ ਅਤੇ ਮੋਹਤਬਰਾਂ ਵੱਲੋਂ ਤੈਅ ਕੀਤੀ ਰਕਮ ਲੈਣ ਦਾ ਭਰੋਸਾ ਦਿਵਾਇਆ। ਇਸ ਭਰੋਸੇ ਮਗਰੋਂ ਸ਼ਹਿਰ ਵਾਸੀਆਂ ਨੇ ਕਿੰਨਰਾਂ ਦੇ ਬਾਈਕਾਟ ਦਾ ਫ਼ੈਸਲਾ ਵਾਪਸ ਲੈ ਲਿਆ।
ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਜੋਨੀ ਬਾਂਸਲ, ਕੌਂਸਲਰ ਵਿਨੋਦ ਬਿੰਟਾ, ਅਕਾਲੀ ਆਗੂ ਨਰਦੀਪ ਗਰਗ, ਰਿਜ਼ਕ ਰਾਮ, ਸਮਾਜ ਸੇਵੀ ਮਨਦੀਪ ਭਲੇਰੀਆ, ਪਰਮਜੀਤ ਪੰਮਾ, ਦਲਜੀਤ ਸਿੰਘ, ਪ੍ਰੇਮ ਕੁਮਾਰ, ਕੁਲਦੀਪ ਗੋਲਨ, ਮੋਹਿਤ ਸਿੰਗਲਾ ਆਦਿ ਨੇ ਕਿੰਨਰਾਂ ਨੂੰ ਮੋਹਤਬਰਾਂ ਵੱਲੋਂ ਤੈਅ ਕੀਤੇ 1100, 2100 ਅਤੇ 5100 ਸੌ ਰਪਏ ਦੇ ਸ਼ਗਨਾਂ ਬਾਰੇ ਅੱਜ ਫਿਰ ਜਾਣੂ ਕਰਵਾਇਆ। ਕਿੰਨਰਾਂ ਨੇ ਪੰਚਾਇਤ ਦੇ ਇਸ ਫੈਸਲੇ ਨੂੰ ਸਹਿਮਤੀ ਦਿੱਤੀ।
Advertisement
Advertisement
×