ਕਾਰ ਖ਼ਤਾਨਾਂ ’ਚ ਡਿੱਗੀ, ਔਰਤ ਜ਼ਖ਼ਮੀ
ਇਥੇ ਬਰਨਾਲਾ-ਬਠਿੰਡਾ ਮੁੱਖ ਮਾਰਗ ’ਤੇ ਬੀਤੀ ਰਾਤ ਮਹਿਤਾ ਕੱਟ ਨੇੜੇ ਕਾਰ ਦੇ ਬੇਕਾਬੂ ਹੋਣ ਕਾਰਨ ਖਤਾਨਾਂ ’ਚ ਪਲਟ ਗਈ ਜਿਸ ਕਾਰਨ ਚਾਲਕ ਔਰਤ ਜ਼ਖ਼ਮੀ ਹੋ ਗਈ। ਮੇਜਰ ਸਿੰਘ ਵਾਸੀ ਰਾਮਪੁਰਾ ਨੇ ਦੱਸਿਆ ਕਿ ਉਸ ਦੀ ਪਤਨੀ ਬੇਟੀ ਨੂੰ ਜੋ ਨਾਭਾ...
Advertisement
ਇਥੇ ਬਰਨਾਲਾ-ਬਠਿੰਡਾ ਮੁੱਖ ਮਾਰਗ ’ਤੇ ਬੀਤੀ ਰਾਤ ਮਹਿਤਾ ਕੱਟ ਨੇੜੇ ਕਾਰ ਦੇ ਬੇਕਾਬੂ ਹੋਣ ਕਾਰਨ ਖਤਾਨਾਂ ’ਚ ਪਲਟ ਗਈ ਜਿਸ ਕਾਰਨ ਚਾਲਕ ਔਰਤ ਜ਼ਖ਼ਮੀ ਹੋ ਗਈ। ਮੇਜਰ ਸਿੰਘ ਵਾਸੀ ਰਾਮਪੁਰਾ ਨੇ ਦੱਸਿਆ ਕਿ ਉਸ ਦੀ ਪਤਨੀ ਬੇਟੀ ਨੂੰ ਜੋ ਨਾਭਾ ਵਿਖੇ ਸਕੂਲ ’ਚ ਪੜ੍ਹਦੀ ਹੈ, ਨੂੰ ਕਾਰ ਰਾਹੀਂ ਰਾਮਪੁਰਾ ਲੈ ਕੇ ਆ ਰਹੀ ਸੀ। ਜਦੋਂ ਉਹ ਮਹਿਤਾ ਕੱਟ ਨਜ਼ਦੀਕ ਪੁੱਜੇ ਤਾਂ ਅਚਾਨਕ ਕਾਰ ’ਚ ਕਿਸੇ ਕਿਸਮ ਦੀ ਖ਼ਰਾਬੀ ਆ ਜਾਣ ਕਾਰਨ ਕਾਰ ਬੇਕਾਬੂ ਹੋ ਕੇ ਖ਼ਤਾਨਾਂ ’ਚ ਜਾ ਡਿੱਗੀ। ਇਸ ਹਾਦਸੇ ’ਚ ਉਸਦੀ ਪਤਨੀ ਨੂੰ ਗੰਭੀਰ ਸੱਟਾਂ ਲੱਗੀਆਂ, ਪ੍ਰੰਤੂ ਬੇਟੀ ਦਾ ਬਚਾਅ ਰਿਹਾ। ਘਟਨਾ ਦਾ ਪਤਾ ਲੱਗਦੇ ਹੀ ਸਮਾਜ ਸੇਵੀ ਸੰਦੀਪ ਸ਼ਰਮਾ ਨੇ ਜ਼ਖ਼ਮੀ ਔਰਤ ਨੂੰ ਸਿਵਲ ਹਸਪਤਾਲ ਤਪਾ ਵਿੱਚ ਦਾਖ਼ਲ ਕਰਵਾਇਆ।
Advertisement
Advertisement
×