ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਹਨੇਰੀ ਤੇ ਧੂੰਏਂ ਦੀ ਲਪੇਟ ’ਚ ਆਉਣ ਕਾਰਨ ਕਾਰ ਨੂੰ ਅੱਗ ਲੱਗੀ

ਹਰਦੀਪ ਸਿੰਘ ਫ਼ਤਹਿਗੜ੍ਹ ਪੰਜਤੂਰ, 12 ਮਈ ਇੱਥੇ ਅੰਮ੍ਰਿਤਸਰ-ਮੋਗਾ ਰਾਜ ਮਾਰਗ ਉਪਰ ਪਿੰਡ ਲੈਹਰਾ ਪਾਸ ਲੰਘੀ ਰਾਤ ਤੇਜ਼ ਹਨੇਰੀ ਅਤੇ ਅੱਗ ਦੇ ਧੂੰਏਂ ਦੀ ਲਪੇਟ ਵਿੱਚ ਆਉਣ ਕਾਰਨ ਇੱਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਕਾਰ ਚਾਲਕ ਨਜ਼ਦੀਕੀ ਪਿੰਡ ਪੀਰ ਮੁਹੰਮਦ...
Advertisement

ਹਰਦੀਪ ਸਿੰਘ

ਫ਼ਤਹਿਗੜ੍ਹ ਪੰਜਤੂਰ, 12 ਮਈ

Advertisement

ਇੱਥੇ ਅੰਮ੍ਰਿਤਸਰ-ਮੋਗਾ ਰਾਜ ਮਾਰਗ ਉਪਰ ਪਿੰਡ ਲੈਹਰਾ ਪਾਸ ਲੰਘੀ ਰਾਤ ਤੇਜ਼ ਹਨੇਰੀ ਅਤੇ ਅੱਗ ਦੇ ਧੂੰਏਂ ਦੀ ਲਪੇਟ ਵਿੱਚ ਆਉਣ ਕਾਰਨ ਇੱਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਕਾਰ ਚਾਲਕ ਨਜ਼ਦੀਕੀ ਪਿੰਡ ਪੀਰ ਮੁਹੰਮਦ ਦਾ ਦੱਸਿਆ ਜਾਂਦਾ ਹੈ। ਹਾਦਸੇ ਤੋਂ ਬਾਅਦ ਕਾਰ ਨੂੰ ਅੱਗ ਲੱਗ ਗਈ ਜਦੋਂਕਿ ਚਾਲਕ ਸਮੇਤ ਬਿਰਧ ਔਰਤ ਅਤੇ ਬੱਚੇ ਨੂੰ ਲੋਕਾਂ ਵੱਲੋਂ ਬਚਾਅ ਲਿਆ ਗਿਆ। ਜਾਣਕਾਰੀ ਮੁਤਾਬਕ ਰਾਤ ਅੱਠ ਵਜੇ ਦੇ ਕਰੀਬ ਚੱਲ ਰਹੀ ਤੇਜ਼ ਹਨੇਰੀ ਸਦਕਾ ਖੇਤਾਂ ਦੀ ਰਹਿੰਦ ਖੂੰਹਦ ਨੂੰ ਲਗਾਈ ਅੱਗ ਮੁੱਖ ਸੜਕ ਉਪਰ ਆਣ ਪੁੱਜੀ। ਇਸੇ ਦੌਰਾਨ ਪਿੰਡ ਪੀਰ ਮੁਹੰਮਦ ਦਾ ਸਤਨਾਮ ਸਿੰਘ ਆਪਣੀ ਬਿਰਧ ਮਾਤਾ ਅਤੇ ਛੋਟੇ ਬੱਚੇ ਸਮੇਤ ਆਪਣੀ ਕਾਰ ’ਤੇ ਮੱਖੂ ਵਲੋਂ ਪਿੰਡ ਵਾਪਸ ਆ ਰਿਹਾ ਸੀ। ਪਿੰਡ ਲੈਹਰਾ ਅਤੇ ਸੂਦਾ ਪਾਸ ਹਨ੍ਹੇਰੀ ਅਤੇ ਧੂੰਏਂ ਕਾਰਨ ਉਹ ਆਪਣਾ ਸੰਤੁਲਨ ਗੁਆ ਬੈਠਾ ਅਤੇ ਕਾਰ ਸੜਕ ਤੋਂ ਉਤਰ ਕੇ ਖੇਤਾਂ ਵਿੱਚ ਵੜ ਗਈ ਤੇ ਅੱਗ ਦੀ ਲਪੇਟ ਵਿੱਚ ਆ ਗਈ। ਇਸ ਹਾਦਸੇ ਮੌਕੇ ਉੱਥੇ ਹਾਜ਼ਰ ਲੋਕਾਂ ਨੇ ਕਾਰ ਸਵਾਰਾਂ ਨੂੰ ਕਾਰ ਵਿੱਚੋਂ ਬਾਹਰ ਕੱਢ ਲਿਆ ਜਿਸ ਨਾਲ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।

Advertisement